ਅਬੋਹਰ, 18 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਮਾਜ ਸੇਵੀ ਸੰਸਥਾ ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਮਲੂਕਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ ਸ਼ੰਕਰਾ ਆਈ ਹਸਪਤਾਲ ਦੀ ਟੀਮ ਨੇ 440 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਚੋਂ 22 ਮਰੀਜ਼ਾਂ ਨੂੰ ਆਪ੍ਰੇਸ਼ਨ ਯੋਗ ਚੁਣਿਆ ਗਿਆ | ਇਸ ਤੋਂ ਇਲਾਵਾ ਕਈ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ | ਸੰਸਥਾ ਪ੍ਰਧਾਨ ਰਾਜਾ ਕੁੰਡਲ ਨੇ ਕਿਹਾ ਕਿ ਨੇੜਲੇ ਕਈ ਪਿੰਡਾਂ ਦੇ ਮਰੀਜ਼ਾਂ ਨੇ ਕੈਂਪ ਦਾ ਲਾਭ ਉਠਾਇਆ | ਲੰਗਰ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਸੀ | ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਇਸ ਕੈਂਪ 'ਚ ਆਪਣਾ ਪੂਰਾ ਸਹਿਯੋਗ ਦਿੱਤਾ | ਕੈਂਪ ਲਈ ਉਨ੍ਹਾਂ ਹਰਵਿੰਦਰ ਸਿੰਘ ਬਰਾੜ ਕਨੈਡਾ ਤੇ ਨਛੱਤਰ ਸਿੰਘ ਬਰਾੜ ਖਿੱਪਾਵਾਲੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਦੀਪ ਬਰਾੜ, ਸਤਨਾਮ ਬੁਰਜ, ਗੁਰਮੀਤ ਸਿੰਘ, ਸੁੰਦਰ ਸਿੰਘ, ਸੁਖਮੰਦਰ ਔਲਖ, ਅਮਨ ਘੱਲੂ, ਜਸਵਿੰਦਰ ਸਿੰਘ ਸਰਪੰਚ, ਰਾਜਾ ਸਿੰਘ, ਗਗਨ ਮਲੂਕਪੁਰਾ, ਹਰਪ੍ਰੀਤ ਸਿੰਘ, ਰਿੰਕੂ ਸ਼ਰਮਾ, ਅਮਰਜੀਤ ਸਿੰਘ ਬਾਬਾ ਆਦਿ ਹਾਜ਼ਰ ਸਨ |