ਬੱਲੂਆਣਾ, 18 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਰਹਿਨੁਮਾਈ ਹੇਠ ਬੈਗ ਲੈੱਸ ਡੇਅ ਮਨਾਇਆ ਗਿਆ | ਇਸ ਦਿਨ ਵਿਦਿਆਰਥੀਆਂ ਨੇ ਆਪੋ ਆਪਣੀ ਕਲਾਸ ਰੂਮ ਦੀ ਸਜਾਵਟ ਕੀਤੀ | ਇਸ ਸਮੇਂ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ | ਬੈੱਸਟ ਆਊਟ ਆਫ਼ ਵੇਸਟ ਤਹਿਤ ਫਲਾਵਰ ਪਾਟ, ਵਾਲ ਹੈਗਿੰਗ ਸਜਾਵਟ ਲਈ ਨਮੂਨੇ ਬਣਵਾਏ ਗਏ | ਇਸ ਮੌਕੇ ਚਿਮਨ ਲਾਲ, ਮੁਕੇਸ਼ ਕੁਮਾਰ, ਮਨਦੀਪ ਕੁਮਾਰ, ਰਾਕੇਸ਼ ਕੁਮਾਰ, ਮੈਡਮ ਕੰਚਨ, ਮਿਸ ਪਿ੍ਆ ਨੇ ਬੱਚਿਆਂ ਨੂੰ ਪੂਰਨ ਸਹਿਯੋਗ ਦਿੱਤਾ |