ਕੁੱਲਗੜ੍ਹੀ, 31 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਲੋਹਗੜ੍ਹ ਠਾਕਰਾਂ ਵਾਲ਼ਾ 66 ਕੇ.ਵੀ. ਬਿਜਲੀ ਘਰ ਵਿਚ ਸੇਵਾਵਾਂ ਨਿਭਾਅ ਰਹੇ ਜਗਸੀਰ ਸਿੰਘ ਢੀਂਡਸਾ ਨੂੰ ਵਿਭਾਗ ਵਲੋਂ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਦਉਨਤ ਕੀਤਾ ਗਿਆ ਹੈ | ਢੀਂਡਸਾ ਦਾ ਇਲਾਕੇ ਭਰ 'ਚ ਵਧੀਆ ਸਤਿਕਾਰ ਹੋਣ ਕਰਕੇ ਅੱਜ ਜੂਨੀਅਰ ਇੰਜੀਨੀਅਰ ਦਾ ਅਹੁਦਾ ਸੰਭਾਲਣ ਸਮੇਂ ਪ੍ਰਦੀਪ ਕੁਮਾਰ ਐੱਸ.ਡੀ.ਓ. ਸ਼ੇਰ ਖਾਂ ਤੇ ਬਲਜੀਤ ਸਿੰਘ ਬਰਾੜ ਸੇਵਾ-ਮੁਕਤ ਐੱਸ.ਡੀ.ਓ., ਚਰਨਜੀਤ ਸਿੰਘ ਜੂਨੀਅਰ ਇੰਜੀਨੀਅਰ, ਰਵਿੰਦਰ ਸਿੰਘ ਜੂਨੀਅਰ ਇੰਜੀਨੀਅਰ, ਅੰਮਿ੍ਤਪਾਲ ਸਿੰਘ ਜੂਨੀਅਰ ਇੰਜੀਨੀਅਰ ਤੇ ਦੇਸ਼ਬੀਰ ਸਿੰਘ ਪ੍ਰਧਾਨ ਨੇ ਮੂੰਹ ਮਿੱਠਾ ਕਰਵਾਇਆ | ਇਸ ਸਮੇਂ ਜੱਜ ਸਿੰਘ ਸਕੱਤਰ, ਸੁਰਜੀਤ ਸਿੰਘ, ਰਮਨਦੀਪ ਸਿੰਘ ਸੰਧੂ ਕੁੱਲਗੜ੍ਹੀ, ਦਿਲਬਾਗ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ, ਅਮਰਜੀਤ ਸਿੰਘ ਬੱਬੂ ਸਰਪੰਚ, ਜੇ.ਈ. ਜਤਿੰਦਰ ਸਿੰਘ, ਜਰਨੈਲ ਸਿੰਘ ਐੱਸ.ਐੱਸ.ਏ., ਪ੍ਰਤਾਪ ਸਿੰਘ ਖ਼ਜ਼ਾਨਚੀ, ਦਰਸ਼ਨ ਸਿੰਘ ਢੀਂਡਸਾ, ਬਲਦੇਵ ਸਿੰਘ ਸੇਖੋਂ, ਦਿਲਬਾਗ ਸਿੰਘ ਢੀਂਡਸਾ, ਪਰਵਿੰਦਰ ਸਿੰਘ ਐੱਸ.ਐੱਸ.ਏ., ਜਤਿੰਦਰ ਸਿੰਘ ਲਾਈਨਮੈਨ, ਸੁਖਵਿੰਦਰ ਸਿੰਘ, ਨਿਰਮਲ ਕੁਮਾਰ, ਕਰਮਜੀਤ ਸਿੰਘ, ਗੁਰਪ੍ਰੀਤ ਗੋਰਾ ਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ | ਇਸ ਸਮੇਂ ਜਗਸੀਰ ਸਿੰਘ ਢੀਂਡਸਾ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ |