03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਿਹਤ ਵਿਭਾਗ ਦੀ ਟੀਮ ਨੇ ਬਸਤੀ ਟੈਂਕਾਂ ਵਾਲੀ ਵਿਖੇ ਡੇਂਗੂ ਤੋਂ ਬਚਾਅ ਲਈ ਕਰਵਾਈ ਸਪਰੇਅ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਫ਼ਿਰੋਜ਼ਪੁਰ, 31 ਅਕਤੂਬਰ (ਗੁਰਿੰਦਰ ਸਿੰਘ)- ਡਾ. ਸ਼ਮਿੰਦਰ ਕੌਰ ਜ਼ਿਲ੍ਹਾ ਐਪੀਡਮੋਲਜਿਸਟ ਅਤੇ ਸ਼ੇਰ ਸਿੰਘ ਮਲਟੀਪਰਪਰਜ਼ ਸੁਪਰਵਾਈਜ਼ਰ ਦੀ ਅਗਵਾਈ ਵਿਚ ਬਸਤੀ ਟੈਂਕਾਂ ਵਾਲੀ ਦੇ ਡੇਂਗੂ ਕੇਸਾਂ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਪਰੇ ਕਰਵਾਈ ਗਈ ਤੇ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ | ਇਸ ਦੌਰਾਨ ਨਰਿੰਦਰ ਸ਼ਰਮਾ ਤੇ ਗੁਰਦੇਵ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਡਾ. ਸ਼ਰਮਿੰਦਰ ਸ਼ੇਰ ਸਿੰਘ ਨਾਲ ਮਿਲ ਕੇ ਬਸਤੀ ਟੈਂਕਾਂ ਵਾਲੀ ਦੀ ਗਲੀ ਨੰਬਰ 17 ਦੇ ਅਧੀਨ ਪੈਂਦੇ ਏਰੀਏ ਵਿਚ ਫੋਗਿੰਗ ਸਪਰੇਅ ਕਰਵਾ ਕੇ ਹਰ ਘਰ ਵਿਚ ਫ਼ਰਿਜ ਦੀ ਟਰੇ ਤੇ ਡੇਂਗੂ ਲਾਰਵੇ ਦੀ ਭਾਲ ਕਰਨ ਉਪਰੰਤ ਲੋਕਾਂ ਨੂੰ ਡੇਂਗੂ ਲਾਰਵੇ ਬਾਰੇ ਤੇ ਡੇਂਗੂ ਬੁਖ਼ਾਰ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਡਾ. ਸ਼ਮਿੰਦਰ ਪਾਲ ਕੌਰ ਨੇ ਦੱਸਿਆ ਕਿ ਡੇਂਗੂ ਬਹੁਤ ਭਿਆਨਕ ਬਿਮਾਰੀ ਹੈ ਅਤੇ ਇਕ ਮੱਛਰ ਦੇ ਕੱਟਣ ਨਾਲ ਹੁੰਦੀ ਹੈ | ਇਹ ਮੱਛਰ ਆਮ ਤੌਰ 'ਤੇ ਦਿਨ ਸਮੇਂ ਕੱਟਦਾ ਹੈ | ਉਨ੍ਹਾਂ ਦੱਸਿਆ ਕਿ ਸਾਨੂੰ ਡੇਂਗੂ ਤੋਂ ਬਚਣ ਲਈ ਆਪਣੇ ਆਲ਼ੇ ਦੁਆਲੇ ਦੀ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਦਿਨ ਸਮੇਂ ਪੂਰੀ ਬਾਂਹ ਦੇ ਕੱਪੜੇ ਪਾਉਣੇ ਚਾਹੀਦੇ ਹਨ | ਸਪਰੇਅ ਟੀਮ ਵਿਚ ਰਕੇਸ਼ ਕੁਮਾਰ ਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਇੰਜੀਨੀਅਰ ਜਗਸੀਰ ਸਿੰਘ ਢੀਂਡਸਾ ਨੇ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਇਆ ਰਾਸ਼ਟਰੀ ਏਕਤਾ ਦਿਵਸ
Ad Position 24