03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਹੇਮਕੁੰਟ ਸਕੂਲ ਦੇ ਖਿਡਾਰੀ ਰਾਜ ਪੱਧਰ ਦੀਆਂ ਖੇਡਾਂ 'ਚ ਲੈ ਰਹੇ ਭਾਗ <br/>

Ad Position 21
repet_subhas-goyals [Copy P29]
ਰਾਜ ਪੱਧਰ ਦੀਆਂ ਖੇਡਾਂ 'ਚ ਹਿੱਸਾ ਲੈਣ ਵਾਲੇ ਹੇਮਕੁੰਟ ਸਕੂਲ ਦੇ ਵਿਦਿਆਰਥੀ | ਅਜੀਤ ਤਸਵੀਰ <br/> 01-11-2025
ਜ਼ੀਰਾ, 31 ਅਕਤੂਬਰ (ਰਜਨੀਸ਼ ਕਥੂਰੀਆ)-ਡਿਪਟੀ ਡਾਇਰੈਕਟਰ (ਸਰੀਰਕ ਸਿੱਖਿਆ) ਸੁਨੀਲ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ 69ਵੀਆਂ ਪੰਜਾਬ ਰਾਜ ਦੀਆਂ ਹੋ ਰਹੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਵੱਖ-ਵੱਖ ਜ਼ਿਲ੍ਹੇ ਦੇ ਖਿਡਾਰੀ ਭਾਗ ਲੈ ਰਹੇ ਹਨ | ਇਨ੍ਹਾਂ ਖੇਡਾਂ ਵਿਚ ਸ੍ਰੀ ਹੇਮਕੁੰਟ ਸੀਨੀਅਰ ਸਕੈਂਡਰੀ ਸਕੂਲ ਕੋਟ ਈਸੇ ਖਾਂ ਦੇ ਵੀ 7 ਵਿਦਿਆਰਥੀਆਂ ਨੇ ਮੋਗਾ ਜ਼ਿਲੇ੍ਹ ਵਲੋਂ ਇਹਨਾਂ ਖੇਡਾਂ ਵਿਚ ਭਾਗ ਲਿਆ | ਕੁਝ ਖਿਡਾਰੀ ਪਹਿਲਾ ਹੋ ਚੁੱਕੀਆਂ ਖੇਡਾਂ 'ਚ ਭਾਗ ਲੈ ਚੁੱਕੇ ਹਨ ਚੁੱਕੇ ਹਨ | ਬਾਕੀ ਖਿਡਾਰੀ ਵੱਖ-ਵੱਖ ਜ਼ਿਲਿ੍ਹਆਂ ਵਿਚ ਚੱਲ ਰਹੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਭਾਗ ਲੈ ਰਹੇ ਹਨ ਜਿਨ੍ਹਾਂ ਵਿਚ ਨੈੱਟਬਾਲ ਅੰਡਰ-14,17,19 ਲੜਕੇ-ਲੜਕੀਆਂ, ਬਾਸਕਟਬਾਲ ਅੰਡਰ-14,17 ਲੜਕੀਆਂ, ਕਰਾਟੇ ਅੰਡਰ-14 ਲੜਕੇ-ਲੜਕੀਆਂ, ਤਾਇਕਵਾਂਡੋ ਅੰਡਰ-14 ਲੜਕੇ-ਲੜਕੀਆਂ, ਹਾਕੀ ਅੰਡਰ-19 ਲੜਕੀਆਂ, ਸ਼ਤਰੰਜ ਅੰਡਰ-19 ਲੜਕੇ ਸ਼ਾਮਿਲ ਹਨ | ਇਸ ਮੌਕੇ ਹੇਮਕੁੰਟ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਰਾਜ ਪੱਧਰ ਤੇ ਖੇਡਣ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਸਕੂਲ ਹਮੇਸ਼ਾ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦਾ ਰਹੇਗਾ ਤਾਂ ਜੋ ਉਹ ਉੱਚ ਪੱਧਰ ਤੱਕ ਪਹੁੰਚ ਸਕਣ | ਪਿ੍ੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਕੋਚ ਅਮਨਦੀਪ ਸਿੰਘ, ਜਗਵਿੰਦਰ ਸਿੰਘ, ਮਹੇਸ਼ ਕੁਮਾਰ, ਜਿੰਦਰਪਾਲ ਸਿੰਘ, ਚੰਦਨ ਸੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਪ੍ਰਕਿ੍ਤੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵਯੁਗ ਸਕੂਲ ਅਬੋਹਰ ਵਿਖੇ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਜੂਨੀਅਰ ਇੰਜੀਨੀਅਰ ਜਗਸੀਰ ਸਿੰਘ ਢੀਂਡਸਾ ਨੇ ਅਹੁਦਾ ਸੰਭਾਲਿਆ <br/>
Ad Position 24