03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ੍ਰੀ ਗੀਤਾ ਭਵਨ ਮੰਦਰ 'ਚ ਕੱਲ੍ਹ ਹੋਵੇਗਾ ਰਾਸ਼ਨ ਵੰਡ ਪ੍ਰੋਗਰਾਮ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)- ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਵਿਚ ਮਹੀਨਾਵਾਰੀ ਰਾਸ਼ਨ ਵੰਡ ਪ੍ਰੋਗਰਾਮ 2 ਨਵੰਬਰ ਐਤਵਾਰ ਨੂੰ ਕਰਵਾਇਆ ਜਾਵੇਗਾ | ਇਸ ਸੰਬੰਧੀ ਮੰਦਰ ਦੇ ਉਪ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਇਸ ਵਾਰ ਰਾਸ਼ਨ ਵੰਡ ਸਮਾਗਮ ਦੇ ਮੁੱਖ ਮਹਿਮਾਨ ਪਰਿਕਸ਼ਿਤ ਸ਼ਰਮਾ ਤੇ ਉਨ੍ਹਾਂ ਦਾ ਪਰਿਵਾਰ ਹੋਵੇਗਾ | ਇਹ ਪ੍ਰੋਗਰਾਮ ਮੰਦਰ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ ਦੀ ਅਗਵਾਈ ਹੇਠ ਹੋਵੇਗਾ | ਰਾਸ਼ਨ ਮੰਦਰ ਨਾਲ ਜੁੜੀਆਂ 131 ਵਿਧਵਾਵਾਂ, ਲੋੜਵੰਦ ਤੇ ਅਨਾਥ ਪਰਿਵਾਰਾਂ 'ਚ ਵੰਡਿਆ ਜਾਵੇਗਾ | ਰਾਸ਼ਨ ਵੰਡ ਪ੍ਰੋਗਰਾਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ | ਅਸ਼ਵਨੀ ਕੁਮਾਰ ਕੁੱਕੜ ਨੇ ਸਾਰੇ ਮੈਂਬਰਾਂ ਨੂੰ ਸਮੇਂ 'ਤੇ ਪਹੁੰਚਣ ਤੇ ਇਸ ਸੇਵਾ ਕਾਰਜ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ 6.88 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਅੰਤਰ ਸਦਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ <br/>
Ad Position 24