08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਆਸ਼ਾ ਵਰਕਰ ਕਨਵੀਨਰਾਂ ਨੇ ਅਗਲੇਰੇ ਸੰਘਰਸ਼ ਲਈ ਆਨਲਾਈਨ ਮੀਟਿੰਗ ਰਾਹੀਂ ਵਿਉਂਤਬੰਦੀ ਬਣਾਈ : ਬਲਕਰਨ ਕੌਰ

Ad Position 21
No active advertisement
ਅਜੀਤ ਡੈਸਕ 02-11-2025
ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)- ਆਸ਼ਾ ਵਰਕਰ ਸਾਂਝੇ ਮੋਰਚੇ ਦੇ ਕਨਵੀਨਰਾਂ ਦੀ ਆਨਲਾਈਨ ਅਹਿਮ ਮੀਟਿੰਗ ਹੋਈ ਜਿਸ ਵਿਚ ਸਾਂਝੇ ਮੋਰਚੇ ਦੇ ਕਨਵੀਨਰ ਸੰਤੋਸ਼ ਕੁਮਾਰੀ ਫ਼ਿਰੋਜਪੁਰ, ਪੰਜਾਬ ਜਰਨਲ ਸੈਕਟਰੀ ਬਲਕਰਨ ਕੌਰ, ਰਾਜਵੰਤ ਕੌਰ ਜ਼ਿਲ੍ਹਾ ਪ੍ਰਧਾਨ ਫ਼ਿਰੋਜਪੁਰ, ਪਰਮਜੀਤ ਕੌਰ ਗਹਿਰੀ ਬਲਾਕ ਪ੍ਰਧਾਨ ਕੈਂਡੀ, ਭੋਲਾ ਰਾਣੀ ਬਲਾਕ ਪ੍ਰਧਾਨ, ਸੰਦੀਪ ਕੌਰ ਜ਼ਿਲ੍ਹਾ ਪ੍ਰਧਾਨ, ਮਨਦੀਪ ਕੌਰ ਬਲਾਕ ਪ੍ਰਧਾਨ, ਕੁਲਜੀਤ ਕੌਰ ਅਬੋਹਰ, ਅੰਜੂ ਬਾਲਾ ਅਬੋਹਰ ਬਲਾਕ ਪ੍ਰਧਾਨ ਅਤੇ ਪਿੰਕੀ ਰਾਣੀ ਵਲ਼ੋਂ ਇਹ ਫ਼ੈਸਲਾ ਲਿਆ ਗਿਆ ਕਿ 9 ਨਵੰਬਰ ਐਤਵਾਰ ਨੂੰ ਰੋਸ ਰੈਲੀ ਕੀਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂ ਬਲਕਰਨ ਕੌਰ ਨੇ ਦੱਸਿਆ ਕਿ ਪੰਜਾਬ ਭਰ ਦੀਆ ਆਸ਼ਾ ਵਰਕਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਵਰਕਰਾਂ ਦੀਆਂ ਮੰਗਾਂ ਲਮਕਾ ਅਵਸਥਾ ਵਿਚ ਪਈਆਂ ਹਨ, ਜਿਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ | ਜਿਸ ਤਹਿਤ ਕਨਵੀਨਰਾਂ ਦੀਆਂ ਮੰਗਾਂ ਵਿਚ ਕੱਟੇ ਭੱਤਿਆਂ ਨੂੰ ਬਹਾਲ ਕਰਨਾ, ਸੇਵਾ ਮੁਕਤ ਹੋ ਰਹੇ ਵਰਕਰਾਂ ਨੂੰ ਗੁਆਂਢੀ ਰਾਜ ਹਰਿਆਣਾ ਦੀ ਤਰਜ਼ 'ਤੇ ਸਹਾਇਤਾ ਫ਼ੰਡ 5 ਲੱਖ ਰੁਪਏ ਦੇਣਾ, ਫੈਸੀਲੀਟੇਟਰ ਦੇ ਟੂਰ ਮਨੀ ਵਿਚ ਵਾਧਾ ਕਰਨਾ, ਵਾਅਦੇ ਅਨੁਸਾਰ ਮਿਲਣ ਵਾਲਾ ਫਿਕਸ ਭੱਤਾ ਵਧਾ ਕੇ 10 ਹਜ਼ਾਰ ਕਰਨਾ ਅਤੇ ਕੇਂਦਰ ਸਰਕਾਰ ਵਲੋਂ ਰੈਗੂਲਰ ਕਰਨ 'ਤੇ 28000 ਰੁਪਏ ਲਾਗੂ ਕਰਨਾ ਆਦਿ ਸਨ | ਇਨ੍ਹਾਂ ਮੰਗਾਂ ਲਈ ਆਸ਼ਾ ਵਰਕਰਾਂ ਵਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਮੰਗਿਆ ਜਾ ਰਿਹਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਾ ਸੁਣੀ ਤਾਂ ਲੇਬਰ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਹ ਸਾਰੀਆਂ ਮੰਗਾਂ ਮਨਵਾਉਣ ਲਈ ਪੰਜਾਬ ਭਰ ਦੀਆਂ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਵਲੋਂ 9 ਨਵੰਬਰ ਤਰਨਤਾਰਨ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਗਟ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ 75ਵੇਂ ਸਾਲਾਨਾ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਇਲਾਕੇ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਅਗਲੀ ਖ਼ਬਰ ਕੈਰਲ ਕਾਨਵੈਂਟ ਸਕੂਲ 'ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ
Ad Position 24