08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਐਮ. ਡੀ. ਕਾਲਜ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 02-11-2025
ਅਬੋਹਰ, 1 ਨਵੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਐਮ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾਈ ਗਈ | ਇਸ ਦੌਰਾਨ ਕਾਲਜ ਦੇ ਨਿਰਦੇਸ਼ਕ ਆਰ.ਪੀ.ਅਸੀਜਾ ਨੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਸਰਦਾਰ ਪਟੇਲ ਦੇ ਜੀਵਨ ਤੋਂ ਚੰਗੀ ਸੇਧ ਮਿਲਦੀ ਹੈ | ਉਹ ਪੇ੍ਰਰਨਾ ਦੇ ਸਰੋਤ ਹਨ | ਉਨ੍ਹਾਂ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਬੰਨਿ੍ਹਆਂ | ਇਸ ਦੌਰਾਨ ਕਾਲਜ ਦੇ ਪਿ੍ੰਸੀਪਲ ਸੁਨੀਤਾ ਆਰੀਆ, ਲੈਕਚਰਾਰ ਨੀਤੂ ਉਪਵੇਜਾ ਨੇ ਵੀ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ | ਵਿਦਿਆਰਥੀਆਂ ਵਲੋਂ ਗੀਤ, ਕਵਿਤਾਵਾਂ, ਭਾਸ਼ਣ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ | ਅੰਤ ਵਿਚ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਕੇਰਾ ਖੇੜਾ ਸਕੂਲ ਵਿਖੇ ਮਨਾਇਆ ਗਿਆ ਪੰਜਾਬ ਦਿਵਸ
Ad Position 24