09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਵ. ਡਾ. ਪਰਵਿੰਦਰ ਕੰਬੋਜ ਦੀ ਯਾਦ 'ਚ ਪੰਜਾਬ ਦਿਵਸ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 02-11-2025
ਅਬੋਹਰ, 1 ਨਵੰਬਰ (ਵਿਵੇਕ ਹੂੜੀਆ)-ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵੱਲੋਂ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਸਰਪ੍ਰਸਤੀ ਹੇਠ ਅਤੇ ਭਾਸ਼ਾ ਮੰਚ ਇੰਚਾਰਜ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਸਵਰਗੀ ਡਾ. ਪਰਵਿੰਦਰ ਕੰਬੋਜ ਦੀ ਯਾਦ ਵਿਚ ਇਕ ਪੰਜਾਬ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਮਾਗਮ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਪਰੰਪਰਾਵਾਂ ਨੂੰ ਸਮਰਪਿਤ ਸੀ | ਮੁੱਖ ਮਹਿਮਾਨ ਵਿਜੇ ਨਾਥ ਜੁਨੇਜਾ, ਸੁਰਿੰਦਰ ਕੰਬੋਜ ਅਤੇ ਵਿਕਾਸ ਕੰਬੋਜ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ | ਪਿ੍ੰਸੀਪਲ ਵਲੋਂ ਸਾਰੇ ਮਹਿਮਾਨਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ | ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਮੁੱਖ ਮਹਿਮਾਨ ਵਿਜੇ ਨਾਥ ਜੁਨੇਜਾ ਨੇ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਸਿਰਫ਼ ਲੋਕ ਪਰੰਪਰਾਵਾਂ ਦਾ ਸੰਗ੍ਰਹਿ ਨਹੀਂ ਹੈ ਸਗੋਂ ਮਿਹਨਤ, ਭਾਈਚਾਰੇ ਅਤੇ ਉਤਸ਼ਾਹ ਦੀ ਇੱਕ ਜੀਵਤ ਪਛਾਣ ਹੈ | ਉਨ੍ਹਾਂ ਨੇ ਸਵਰਗੀ ਡਾ. ਪਰਵਿੰਦਰ ਕੰਬੋਜ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਗਈ | ਵਿਕਾਸ ਕੰਬੋਜ ਨੇ ਕਵਿਤਾ ਰਾਹੀਂ ਭਾਸ਼ਾ ਦੀ ਸੁੰਦਰਤਾ ਅਤੇ ਇਸ ਦੀ ਆਤਮਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ, ਵੱਧ ਤੋਂ ਵੱਧ ਅਧਿਐਨ ਕਰਨ ਅਤੇ ਕਿਤਾਬਾਂ ਰਾਹੀਂ ਭਾਸ਼ਾ ਨੂੰ ਸਮਝਣ ਅਤੇ ਅਪਣਾਉਣ ਦਾ ਸੰਦੇਸ਼ ਦਿੱਤਾ | ਸੁਰਿੰਦਰ ਕੰਬੋਜ ਨੇ ਭਾਸ਼ਾ ਦੀ ਸੁੰਦਰਤਾ, ਇਸ ਦੀ ਆਤਮਾ ਅਤੇ ਕਵਿਤਾ ਰਾਹੀਂ ਮਨੁੱਖਾਂ ਨੂੰ ਜੋੜਨ ਦੀ ਇਸ ਦੀ ਸ਼ਕਤੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਸਮਾਗਮ ਵਿਚ ਸਟੇਜ ਦਾ ਸੰਚਾਲਨ ਮੈਡਮ ਗਗਨਦੀਪ ਕੌਰ ਨੇ ਕੀਤਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਕਿਹਾ ਕਿ ਪੰਜਾਬ ਦਿਵਸ ਸਿਰਫ਼ ਇਕ ਸਭਿਆਚਾਰਕ ਜਸ਼ਨ ਨਹੀਂ ਹੈ, ਸਗੋਂ ਸਾਡੀ ਮਾਤ ਭੂਮੀ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇਕ ਮੌਕਾ ਹੈ | ਉਨ੍ਹਾਂ ਦੱਸਿਆ ਕਿ ਡਾ. ਪਰਵਿੰਦਰ ਕੰਬੋਜ ਮੈਮੋਰੀਅਲ ਸਕਾਲਰਸ਼ਿਪ ਹਰ ਸਾਲ ਸਵਰਗੀ ਡਾ. ਪਰਵਿੰਦਰ ਕੰਬੋਜ ਦੀ ਯਾਦ ਵਿਚ ਦਿੱਤੀ ਜਾਂਦੀ ਹੈ | ਇਸ ਸਾਲ ਇਹ ਸਕਾਲਰਸ਼ਿਪ ਤੀਜੇ ਸਮੈਸਟਰ ਦੇ ਬੀ.ਐੱਡ. ਦੇ ਵਿਦਿਆਰਥੀ ਲਵਦੀਪ ਨੂੰ ਦਿੱਤੀ ਗਈ | ਉਨ੍ਹਾਂ ਸਾਰੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਵਰਗੀ ਡਾ.
Ad Position 22
No active advertisement
ਪਿਛਲੀ ਖ਼ਬਰ ਪੀ.ਓ ਸਟਾਫ਼ ਨੇ ਭਗੌੜਾ ਕੀਤਾ ਗਿ੍ਫਤਾਰ ਅਗਲੀ ਖ਼ਬਰ ਐਮ. ਆਰ. ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਵਲੋਂ ਸਿਖਿਆਤਮਕ ਯਾਤਰਾ ਦਾ ਆਯੋਜਨ
Ad Position 24