ਫ਼ਾਜ਼ਿਲਕਾ, 1 ਨਵੰਬਰ (ਅਮਰਜੀਤ ਸ਼ਰਮਾ)-ਐੱਮ. ਆਰ. ਸਰਕਾਰੀ ਕਾਲਜ, ਫ਼ਾਜ਼ਿਲਕਾ ਵਿਖੇ ਪਿ੍ੰਸੀਪਲ ਸਚਿਨ ਕਾਲੜਾ ਅਤੇ ਇੰਚਾਰਜ ਸਾਹਿਬ ਪ੍ਰੋਫ਼ੈਸਰ ਗੁਰਮਿੰਦਰ ਕੌਰ ਦੀ ਅਗਵਾਈ ਵਿਚ ਇਤਿਹਾਸ ਵਿਭਾਗ ਵਲੋਂ ਵਿਦਿਆਰਥੀਆਂ ਲਈ ਇਕ ਰੋਜ਼ਾ ਸਿੱਖਿਆਤਮਕ ਯਾਤਰਾ ਦਾ ਆਯੋਜਨ ਕੀਤਾ ਗਿਆ | ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਿੱਖ ਧਰਮ ਦੀ ਅਧਿਆਤਮਿਕ ਪਰੰਪਰਾ ਅਤੇ ਸੇਵਾ ਦੇ ਸਿਧਾਂਤ ਨਾਲ ਜਾਣੂ ਹੋਏ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜਲਿ੍ਹਆਂਵਾਲਾ ਬਾਗ਼ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ 1919 ਦੀ ਇਤਿਹਾਸਕ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਿੱਖਿਆਤਮਕ ਯਾਤਰਾ ਵਿਚ ਵਿਭਾਗ ਦੀਆਂ ਪ੍ਰੋਫੈਸਰਾਂ ਪ੍ਰੋ. ਸ਼ਾਲੂ, ਪ੍ਰੋ. ਰਿਤੂ ਅਗਰਵਾਲ, ਪ੍ਰੋ. ਸਲਮਾ, ਪ੍ਰੋ. ਓਨਿਕਾ ਕੰਬੋਜ, ਪ੍ਰੋ. ਚਿਰਾਗ਼ ਅਤੇ ਪ੍ਰੋ. ਸ਼ਮਸ਼ੇਰ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ | ਵਿਦਿਆਰਥੀਆਂ ਨੇ ਇਸ ਯਾਤਰਾ ਨੂੰ ਬਹੁਤ ਹੀ ਗਿਆਨ ਵਰਧਕ ਅਤੇ ਪ੍ਰੇਰਣਾਦਾਇਕ ਅਨੁਭਵ ਦੱਸਿਆ |