09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੇ 8 ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ

Ad Position 21
No active advertisement
ਅਜੀਤ ਡੈਸਕ 02-11-2025
ਮੰਡੀ ਅਰਨੀਵਾਲਾ, 1 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਅਰਨੀਵਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਅੰਡਰ-11 ਵਰਗ ਵਿਚ ਲੜਕਿਆਂ ਅਤੇ ਲੜਕੀਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਐਥਲੈਟਿਕਸ ਵਿਚ ਸਹਿਜਪ੍ਰੀਤ ਕੌਰ ਨੇ 100 ਮੀਟਰ ਰੇਸ ਵਿਚ ਤੀਜਾ ਸਥਾਨ ਤੇ ਲੰਬੀ ਛਾਲ 'ਚ ਪਹਿਲਾ ਸਥਾਨ ਹਾਸਿਲ ਕੀਤਾ | ਜੈਸਮੀਨ ਕੌਰ ਤੇ ਨਕਸ਼ ਬਜਾਜ ਨੇ 200 ਮੀਟਰ ਰੇਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਇਸ ਦੇ ਨਾਲ ਟੀਮ ਗੇਮ ਵਿਚ ਫੁੱਟਬਾਲ ਲੜਕੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਰੱਸਾਕਸੀ ਵਿਚ ਲੜਕੇ 'ਚ ਪਹਿਲੇ ਸਥਾਨ ਹਾਸਿਲ ਕੀਤਾ ਜਿਸ ਵਿਚੋਂ 4 ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਵਿਚ ਹੋਈ ਚੋਣ | ਸ਼ਤਰੰਜ ਵਿਚ ਪਾਰਸ ਬਜਾਜ ਦੀ ਚੋਣ ਹੋਈ | ਇਹ ਟੂਰਨਾਮੈਂਟ ਸਰਕਾਰੀ ਪ੍ਰਾਇਮਰੀ ਸਕੂਲ ਧਰਾਂਗਵਾਲਾ ਕਰਵਾਇਆ ਗਿਆ ਜੋ ਇਲਾਕੇ ਦਾ ਇਕੋ ਇਕ ਸਕੂਲ ਹੈ ਜਿਸ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਵਿਦਿਆਰਥੀਆਂ ਦੇ ਸੱਭਿਆਚਾਰਕ ਅਤੇ ਸਰੀਰਕ ਵਿਕਾਸ ਉੱਪਰ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ | ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਵਿਦਿਆਰਥੀ ਜਦੋਂ ਸਕੂਲ ਦੇ ਵਿਹੜੇ ਅੰਦਰ ਦਾਖ਼ਲ ਹੋਏ ਤਾਂ ਸਕੂਲ ਵਿਦਿਆਰਥੀਆਂ ਨੇ ਸਕੂਲ ਮੈਨੇਜਮੈਂਟ ਦੀ ਹਾਜ਼ਰੀ ਵਿਚ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ | ਇਸ ਦੌਰਾਨ ਸਕੂਲ ਦੇ ਪਿ੍ੰਸੀਪਲ ਪ੍ਰੇਮ ਕੰਬੋਜ ਅਤੇ ਵਾਈਸ ਪਿ੍ੰਸੀਪਲ ਕੁਲਵਿੰਦਰ ਕੌਰ ਹੰਸ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਜਿੰਦਰ ਸਿੰਘ ਹੰਸ ਨੇ ਸ਼ਾਨਦਾਰ ਸਫਲਤਾ ਲਈ ਕੋਚਾਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਣ ਰੇਂਜ ਦਫ਼ਤਰ ਦੁਨੇਰਾ ਨੇੜੇ ਚੋਰਾਂ ਨੇ ਵੱਢਿਆ ਕੀਮਤੀ ਦਰਖ਼ਤ ਅਗਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀ ਇਨੋਫੈਸਟ-2025 ਵਿਚ ਛਾਏ
Ad Position 24