09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਵਣ ਰੇਂਜ ਦਫ਼ਤਰ ਦੁਨੇਰਾ ਨੇੜੇ ਚੋਰਾਂ ਨੇ ਵੱਢਿਆ ਕੀਮਤੀ ਦਰਖ਼ਤ

Ad Position 21
No active advertisement
ਅਜੀਤ ਡੈਸਕ 02-11-2025
ਧਾਰ ਕਲਾਂ, 1 ਨਵੰਬਰ (ਨਰੇਸ਼ ਪਠਾਨੀਆ)-ਖਣ ਰੇਂਜ ਦਫ਼ਤਰ ਦੁਨੇਰਾ ਨੇੜੇ ਲੋਹੇ ਦੀ ਪੁਲੀ 'ਤੇ ਪਠਾਨਕੋਟ ਚੰਬਾ ਰਾਸ਼ਟਰੀ ਰਾਜ ਮਾਰਗ 'ਤੇ ਸੜਕ ਕਿਨਾਰੇ ਵਣ ਮਾਫ਼ੀਆ ਨੇ ਇਕ ਟਾਹਲੀ ਦਾ ਵੱਡਾ ਦਰਖ਼ਤ ਵੱਢ ਕੇ ਸੁੱਟਿਆ ਹੋਇਆ ਹੈ | ਲੱਗਦਾ ਹੈ ਕਿ ਮੌਕੇ 'ਤੇ ਚੋਰੀ ਕਰਨ ਦੌਰਾਨ ਕਿਸੇ ਨੇ ਦੇਖ ਲਿਆ ਅਤੇ ਵਣ ਮਾਫ਼ੀਆ ਆਰੇ ਨਾਲ ਵੱਢਿਆ ਦਰਖ਼ਤ ਮੌਕੇ 'ਤੇ ਛੱਡ ਕੇ ਭੱਜ ਗਏ | ਦੱਸ ਦਈਏ ਕਿ ਇਸ ਜਗ੍ਹਾ 'ਤੇ ਪਿਛਲੇ ਸਾਲ ਖ਼ੈਰ ਦੇ ਦਰਖ਼ਤ ਵੀ ਵੱਢੇ ਗਏ ਸਨ ਅਤੇ ਸਥਾਨਿਕ ਲੋਕਾਂ ਦੇ ਰੌਲਾ ਪਾਉਣ 'ਤੇ ਚੋਰ ਕੱਟੇ ਹੋਏ ਦਰਖ਼ਤ ਮੌਕੇ 'ਤੇ ਛੱਡ ਕੇ ਦੌੜ ਗਏ ਸਨ | ਬਾਅਦ ਵਿਚ ਵਣ ਵਿਭਾਗ ਨੇ ਕਾਫ਼ੀ ਕੱਟੇ ਹੋਏ ਦਰਖ਼ਤ ਜ਼ਬਤ ਕੀਤੇ ਸਨ | ਹੁਣ ਦੁਬਾਰਾ ਧਾਰ ਬਲਾਕ ਤੋਂ ਜ਼ਮੀਨ ਮਾਲਕ ਆਪਣੀਆਂ ਨਿੱਜੀ ਜ਼ਮੀਨਾਂ ਵਿਚੋਂ ਦਰਖ਼ਤ ਕਟਵਾਉਣ ਦੀਆਂ ਅਰਜ਼ੀਆਂ ਦੇ ਰਹੇ ਹਨ | ਇਸ ਮੌਕੇ ਵਣ ਮਾਫ਼ੀਆ ਸਰਗਰਮ ਹੋ ਜਾਂਦੇ ਹਨ ਤੇ ਸਰਕਾਰੀ ਵਣਾਂ ਵਿਚੋਂ ਨਜਾਇਜ਼ ਤੌਰ 'ਤੇ ਚੋਰੀ ਦਰਖ਼ਤ ਕੱਟ ਕੇ ਮਾਲਾਮਾਲ ਹੋਣ ਦੀ ਫ਼ਿਰਾਕ ਵਿਚ ਹਨ | ਦੇਖਣਾ ਹੋਵੇਗਾ ਕਿ ਮਹਿਕਮਾ ਜੰਗਲਾਤ ਇਸ ਕਟਾਈ ਦੇ ਸੀਜ਼ਨ ਦੌਰਾਨ ਵਣ ਮਾਫ਼ੀਆ 'ਤੇ ਨਕੇਲ ਕੱਸੇਗਾ ਜਾਂ ਨਹੀਂ | ਸਥਾਨਕ ਲੋਕਾਂ ਨੰੂ ਅਜਿਹੇ ਦਰਖ਼ਤ ਚੋਰਾਂ ਤੋਂ ਖ਼ੁਦ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਧਾਰ ਬਲਾਕ ਦੀ ਆਬੋ ਹਵਾ ਸੁਥਰੀ ਰਹਿ ਸਕੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੇ 8 ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ
Ad Position 24