ਜਲਾਲਾਬਾਦ, 2 ਨਵੰਬਰ (ਕਰਨ ਚੁਚਰਾ)-ਜਲਾਲਾਬਾਦ ਦੀ ਪੁਰਾਤਨ ਡੇਰਾ ਪੀਰ ਬਾਬਾ ਖ਼ਾਕੀ ਸ਼ਾਹ ਦੀ ਸਮਾਧ 'ਤੇ ਬ੍ਰਹਮਲੀਨ ਬਾਬਾ ਸੀਤਾ ਰਾਮ ਦੀ ਪੇ੍ਰਰਨਾ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੇਲਾ ਲਗਾਇਆ ਗਿਆ | ਇਸ 53ਵੇਂ ਵਿਸ਼ਾਲ ਮੇਲੇ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਪੁੱਜੇ | ਮੇਲੇ ਦੀ ਪ੍ਰਧਾਨਗੀ ਪ੍ਰੇਮ ਕੁਮਾਰ ਵਲੇਚਾ ਵਲੋਂ ਕੀਤੀ ਗਈ | ਇਸ ਤੋਂ ਪਹਿਲੀ ਰਾਤ ਕੱਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਰਮਿੰਦਰ ਆਵਲਾ ਪੁੱਜੇ | ਪ੍ਰੋਗਰਾਮ ਵਿਚ ਇਸ਼ਰਤ ਗ਼ੁਲਾਮ ਅਲੀ ਵਲੋਂ ਕੱਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਦੌਰਾਨ ਸਾਬਕਾ ਵਿਧਾਇਕ ਸ੍ਰੀ ਆਵਲਾ ਵਲੋਂ ਸਮਾਧ ਦੀ ਪ੍ਰਬੰਧਕੀ ਕਮੇਟੀ ਨੂੰ ਆਪਣੇ ਤੌਰ 'ਤੇ 31000 ਰੁਪਏ ਦੀ ਰਾਸ਼ੀ ਸੌਂਪੀ ਗਈ | ਐਤਵਾਰ ਨੂੰ ਮੇਲੇ ਦੌਰਾਨ ਝੰਡੇ ਦੀ ਰਸਮ ਬਾਬਾ ਟਿੱਕਾ ਮਿਹਰਬਾਨ ਵਲੋਂ ਨਿਭਾਈ ਗਈ ਜਦੋਂ ਕਿ ਰੀਬਨ ਕਟਾਈ ਦੀ ਰਸਮ ਗੁਰਸੇਵਕ ਸਿੰਘ ਡੀ.ਐੱਸ.ਪੀ ਵਲੋਂ ਨਿਭਾਈ ਗਈ | ਇਸ ਦੌਰਾਨ ਹਵਨ ਯੱਗ ਪੰਡਿਤ ਰਮੇਸ਼ ਸ਼ਰਮਾ ਵਲੋਂ ਕੀਤਾ ਗਿਆ ਜਿਸ ਵਿਚ ਮੁੱਖ ਜਜਮਾਨ ਦੇ ਰੂਪ ਵਿਚ ਲਲਿਤ ਮੋਹਨ ਸ਼ਰਮਾ ਬਠਿੰਡਾ ਵਿਸ਼ੇਸ਼ ਤੌਰ 'ਤੇ ਪੁੱਜੇ | ਪ੍ਰੋਗਰਾਮ ਦੌਰਾਨ ਗਊ ਪੂਜਾ ਅਸ਼ੋਕ ਵਰਮਾ ਅਤੇ ਜੈ ਗੋਪਾਲ ਵਰਮਾ ਵਲੋਂ ਕੀਤੀ ਗਈ ਜਦੋਂ ਕਿ ਲੰਗਰ ਦੀ ਸ਼ੁਰੂਆਤ ਅਨੂਪ ਖੇੜਾ ਅਤੇ ਦਰਸ਼ਨ ਵਧਵਾ ਵਲੋਂ ਕਰਵਾਈ ਗਈ | ਇਸ ਤੋਂ ਬਾਅਦ ਹੋਏ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਰਵਾਈ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਲੇ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ | ਸ੍ਰੀ ਗੋਲਡੀ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪੈਗ਼ੰਬਰਾਂ ਦੀ ਧਰਤੀ ਹੈ ਅਤੇ ਪੰਜਾਬ ਦੀ ਪਛਾਣ ਹੀ ਇੱਥੋਂ ਦੇ ਮੇਲੇ ਹਨ, ਜੋ ਸਾਡੇ ਸਭਿਆਚਾਰ ਦੀ ਜਿੰਦ-ਜਾਨ ਹਨ | ਇਸ ਮੌਕੇ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਮੈ ਬਹੁਤ ਛੋਟਾ ਸੀ, ਜਦੋਂ ਤੋਂ ਇਸ ਮੇਲੇ ਨਾਲ ਜੁੜਿਆ ਹਾਂ ਤੇ ਸਾਰਾ ਸਾਲ ਇਸ ਵਿਸ਼ਾਲ ਮੇਲੇ ਦੀ ਉਡੀਕ ਰਹਿੰਦੀ ਸੀ | ਇਸ ਮੌਕੇ ਉਨ੍ਹਾਂ ਵਲੋਂ ਲੰਗਰ ਲਈ ਸ਼ੈੱਡ ਦੇਣ ਦੀ ਗੱਲ ਕਹੀ | ਇਸ ਤੋਂ ਬਾਅਦ ਲੜਕੇ ਅਤੇ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵੀ ਕਰਵਾਏ ਗਏ | ਇਸ ਮੌਕੇ ਸ਼ੇਰ ਸਿੰਘ ਘੁਬਾਇਆ ਸਾਂਸਦ, ਬਾਬਾ ਮਿੱਠਾ ਸਿੰਘ, ਇੰਸਪੈਕਟਰ ਅੰਗਰੇਜ਼ ਸਿੰਘ, ਡਾ. ਅੰਕਿਤ ਮਿੱਢਾ, ਰਾਜ ਬਖ਼ਸ਼ ਕੰਬੋਜ, ਅਸ਼ਵਨੀ ਸਿਡਾਨਾ, ਦਰਸ਼ਨ ਵਾਟਸ, ਅਜੇ ਸੀਕਰੀ, ਵਿਵੇਕ ਛਾਬੜਾ, ਡਾ. ਸ਼ੰਟੀ ਕਪੂਰ, ਰਾਜ ਡੂੰਮੜਾ, ਪੱਪੂ ਕਪੂਰ, ਵਿੱਕੀ ਧਵਨ, ਕੁਲਦੀਪ ਧਵਨ, ਅਸ਼ੋਕ ਗੁੰਬਰ ਸੈਕਟਰੀ, ਹਰੀਸ਼ ਚੁਚਰਾ, ਹੈਪੀ ਸੰਧੂ, ਕਸ਼ਮੀਰ ਪੰਨੂ,ੰ ਸੁਭਾਸ਼ ਵਰਮਾ, ਰਾਮ ਨਾਥ, ਦੁੱਲੀ ਚੰਦ ਸਰਪੰਚ, ਸ਼ਿਵ ਨਾਥ, ਰਵੀ ਨੀਲਿਆਂ, ਸੋਨੂੰ ਸਰਪੰਚ ਲੱਖੋ ਕੀ, ਜੱਜ ਦਰਗਨ, ਸੋਨੂੰ ਧਮੀਜਾ, ਬੱਬੂ ਡੋਡਾ, ਲਾਡੀ ਕੰਧਾਰੀ, ਡਾ. ਸੁਭਾਸ਼ ਗਿਰਧਰ, ਦੀਪਕ ਮੁੰਜਾਲ, ਆਦਿ ਹਾਜ਼ਰ ਸਨ |