11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਿੱਖ ਜਥੇਬੰਦੀਆਂ ਦੀ ਪੈਨੀ ਨਜ਼ਰ ਹੇਠ ਹੋ ਰਹੀ ਵੀ.ਡੀ.ਓ. ਦੇ ਪ੍ਰੀਖਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਅਬੋਹਰ, 2 ਨਵੰਬਰ (ਸੁਖਜੀਤ ਸਿੰਘ ਬਰਾੜ)-ਰਾਜਸਥਾਨ ਦੇ ਨੇੜਲੇ ਸ਼ਹਿਰ ਗੰਗਾਨਗਰ ਵਿਖੇ ਹੋਈ ਗਰਾਮ ਵਿਕਾਸ ਅਧਿਕਾਰੀ ਪ੍ਰੀਖਿਆ ਦੌਰਾਨ ਸਿੱਖ ਜਥੇਬੰਦੀਆਂ ਨੇ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਪੈਨੀ ਨਿਗਰਾਨੀ ਰੱਖੀ | ਪਿਛਲੇ ਕੁੱਝ ਸਮੇਂ ਤੋਂ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਤੋਂ ਪਗੜੀ, ਕੜਾ 'ਤੇ ਕਿਰਪਾਨ ਉਤਰਵਾਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ | ਜਿਸ ਕਾਰਨ ਸਿੱਖ ਕੌਮ ਵਿਚ ਚਿੰਤਾ ਦਾ ਮਾਹੌਲ ਸੀ | ਇਸ ਪਿਛੋਕੜ ਵਿਚ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਚੇਅਰਮੈਨ ਭਾਈ ਤੇਜਿੰਦਰ ਸਿੰਘ ਟਿੰਮਾ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਨੇ ਉੱਡਣ ਦਸਤੇ ਬਣਾਏ ਗਏ | ਇਨ੍ਹਾਂ ਉੱਡਣ ਦਸਤਿਆਂ ਵਿਚ ਗੋਰਵਦੀਪ ਸਿੰਘ, ਸੁਖਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਸਨਪ੍ਰੀਤ ਸਿੰਘ, ਤਨਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਖਵਿੰਦਰ ਸਿੰਘ, ਡਾਕਟਰ ਹਰਜੀਤ ਸਿੰਘ ਆਦਿ ਸ਼ਾਮਿਲ ਸਨ | ਇਹ ਦਸਤੇ ਸਵੇਰੇ ਤੋਂ ਹੀ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਦੇ ਰਹੇ | ਉਨ੍ਹਾਂ ਨੇ ਗੌਰਮਿੰਟ ਕਾਲਜ ਸ੍ਰੀ ਗੰਗਾਨਗਰ, ਖ਼ਾਲਸਾ ਕਾਲਜ, ਡੀ.ਏ.ਵੀ. ਕਾਲਜ, ਡੀ.ਏ.ਵੀ. ਸਕੂਲ, ਗੁਰੂ ਨਾਨਕ ਗਰਲਜ਼ ਕਾਲਜ, ਸੈਠ ਜੀ.ਐਲ. ਬਿਹਾਨੀ ਕਾਲਜ,ਗੁੱਡ ਸ਼ੈਫਰਡ ਪਬਲਿਕ ਸਕੂਲ ਸਮੇਤ ਕਈ ਥਾਵਾਂ ਦਾ ਨਿਰੀਖਣ ਕੀਤਾ | ਸਿੱਖ ਧਰਮ ਕਮੇਟੀ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਟਿੰਮਾ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸਿੱਖ ਵਿਦਿਆਰਥੀ ਤੋਂ ਉਸ ਦਾ ਧਾਰਮਿਕ ਚਿੰਨ੍ਹ ਪਗੜੀ, ਕੜਾ ਜਾਂ ਕਿਰਪਾਨ ਨਾ ਉਤਰਵਾਏ ਜਾਣ | ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਿਆ ਗਿਆ ਕਿ ਕਿਸੇ ਹੋਰ ਧਰਮ ਦੇ ਵਿਦਿਆਰਥੀ ਨਾਲ ਵੀ ਕੋਈ ਵਿਤਕਰਾ ਨਾ ਹੋਵੇ | ਸਾਰੇ ਕੇਂਦਰਾਂ 'ਤੇ ਪਰੀਖਿਆ ਸ਼ਾਂਤੀਪੂਰਵਕ ਅਤੇ ਸਦਭਾਵਨਾ ਨਾਲ ਪੂਰੀ ਹੋਈ | ਪ੍ਰੀਖਿਆ ਦੀ ਸਮਾਪਤੀ 'ਤੇ ਚੇਅਰਮੈਨ ਟਿੰਮਾ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਰਾਜ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਪੂਰੀ ਰੱਖਿਆ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਸਮਾਨ ਅਧਿਕਾਰ ਦਿੱਤੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਾਂਝੀ ਸੋਚ ਸਮਾਜ ਵਿਚ ਭਰਾਵਾਂ ਵਾਲਾ ਮਾਹੌਲ ਮਜ਼ਬੂਤ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਸੈਨੇਟ ਭੰਗ ਕਰਨਾ ਕੇਂਦਰ ਦੀ ਪੰਜਾਬੀਆਂ ਨਾਲ ਧੱਕੇਸ਼ਾਹੀ-ਲੱਖੋਵਾਲ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਬੋਹਰ ਦੇ ਲਾਈਨ ਪਾਰ ਇਲਾਕੇ ਵਿਚ ਸਜਾਇਆ ਚੌਥਾ ਵਿਸ਼ਾਲ ਨਗਰ ਕੀਰਤਨ
Ad Position 24