11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਬੋਹਰ ਦੇ ਲਾਈਨ ਪਾਰ ਇਲਾਕੇ ਵਿਚ ਸਜਾਇਆ ਚੌਥਾ ਵਿਸ਼ਾਲ ਨਗਰ ਕੀਰਤਨ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਅਬੋਹਰ, 2 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ) -ਅਬੋਹਰ ਦੇ ਲਾਈਨ ਪਾਰ ਇਲਾਕੇ ਦੇ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਸਾਲਾਨਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਇਲਾਕੇ ਦੀਆਂ ਭਾਰੀ ਗਿਣਤੀ ਸੰਗਤਾਂ ਨੇ ਨਗਰ ਕੀਰਤਨ ਵਿਚ ਹੁੰਮ-ਹੁੰਮਾ ਕੇ ਸ਼ਮੂਲੀਅਤ ਕੀਤੀ ਜਦ ਕਿ ਰਸਤੇ ਵਿਚ ਕਈ ਥਾਈਾ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਇਲਾਕਾ ਵਾਸੀਆਂ ਨੇ ਵੱਖ-ਵੱਖ ਪਕਵਾਨਾਂ ਨਾਲ ਲੰਗਰਾਂ ਦੀ ਸੇਵਾ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੰਧੂ, ਚੇਅਰਮੈਨ ਦਵਿੰਦਰ ਸਿੰਘ ਵਾਹਲਾ ਅਤੇ ਖ਼ਜ਼ਾਨਚੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਐਤਵਾਰ ਸਵੇਰੇ 10 ਵਜੇ ਗੁਰਦੁਆਰਾ ਸੰਗਤਸਰ ਸਾਹਿਬ ਤੋਂ ਆਰੰਭ ਹੋਇਆ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਰਿੱਧੀ ਸਿੱਧੀ ਕਾਲੋਨੀ, ਢਾਣੀ ਵਿਸ਼ੇਸ਼ਰਨਾਥ, ਬਾਈਪਾਸ ਕੰਧਵਾਲਾ ਰੋਡ, ਗੁਰਦੁਆਰਾ ਨਾਨਕਸਰ ਠਾਠ, ਗੁਰਦੁਆਰਾ ਚੰਡੀਗੜ੍ਹ ਮੁਹੱਲਾ, ਨਵੀਂ ਆਬਾਦੀ, ਅਜੀਮਗੜ੍ਹ ਗੁਰਦੁਆਰਾ ਸਿੰਘ ਸਭਾ, ਵਰਿਆਮ ਨਗਰ ਗੁਰਦੁਆਰਾ ਬਾਬਾ ਦੀਪ ਸਿੰਘ, ਕਾਲਜ ਰੋਡ, ਹਨੂਮਾਨਗੜ੍ਹ ਰੋਡ ਫਲਾਈਓਵਰ ਤੋਂ ਖੰਡਾ ਚੌਂਕ ਬਾਬਾ ਬੰਦਾ ਸਿੰਘ ਬਹਾਦਰ ਮਾਰਗ, ਰੇਲਵੇ ਫਾਟਕ, ਗਊਸ਼ਾਲਾ ਰੋਡ ਤੋਂ ਤਾਰਾ ਅਸਟੇਟ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਦੌਰਾਨ ਪਾਲਕੀ ਸਾਹਿਬ ਦੀ ਸੇਵਾ ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਕੀਤੀ ਗਈ ਜਦਕਿ ਗਤਕਾ ਦੇ ਜੌਹਰ ਜਥੇਦਾਰ ਬਾਬਾ ਹਨੂਮਾਨ ਸਿੰਘ ਦੇ ਭੁਝੰਗੀਆਂ ਵਲੋਂ ਦਿਖਾਏ ਗਏ | ਰਸਤੇ ਵਿਚ ਕਈ ਥਾਈਾ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਇਲਾਕਾ ਵਾਸੀਆਂ ਅਤੇ ਸੰਸਥਾਵਾਂ ਵਲੋਂ ਵੱਖ-ਵੱਖ ਪਕਵਾਨਾਂ ਨਾਲ ਲੰਗਰਾਂ ਦੀ ਸੇਵਾ ਕੀਤੀ | ਪ੍ਰਬੰਧਕਾਂ ਵਲੋਂ ਸਮੂਹ ਸਹਿਯੋਗੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਨਿਰਮਾਣ, ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ, ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਗੁਰਵਿੰਦਰ ਸਿੰਘ ਵਿਪਨ, ਸਾਬਕਾ ਕੌਂਸਲਰ ਬੂਟਾ ਸਿੰਘ, ਸੁਖਜਿੰਦਰ ਸਿੰਘ ਰਾਜਨ, ਪਰਮਿੰਦਰ ਸਿੰਘ ਪੰਮਾ ਖ਼ਾਲਸਾ, ਐਡਵੋਕੇਟ ਅੰਮਿ੍ਤਪਾਲ ਸਿੰਘ ਤਿੰਨਾ, ਅਰਸ਼ਦੀਪ ਸਿੰਘ, ਬਲਜੀਤ ਸਿੰਘ ਬੱਬਲਾ, ਜਗਵਿੰਦਰ ਸਿੰਘ ਖ਼ਾਲਸਾ, ਰਾਜਵਿੰਦਰ ਸਿੰਘ ਚੰਨਾ, ਪਰਮਿੰਦਰ ਸਿੰਘ ਗਿੱਲ, ਬਾਬਾ ਗੁਰਦਾਸ ਸਿੰਘ, ਮੰਗਲ ਸਿੰਘ, ਮੇਜਰ ਸਿੰਘ, ਜੋਗਾ ਸਿੰਘ ਭੁੱਲਰ, ਚਾਨਣ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਰੋਕੀ ਬੇਦੀ, ਅੰਮਿ੍ਤ ਪਾਲ ਸਿੰਘ, ਵਿਨੈ ਪ੍ਰਤਾਪ ਸਿੰਘ ਖ਼ਾਲਸਾ ਆਦਿ ਤੋਂ
Ad Position 22
No active advertisement
ਪਿਛਲੀ ਖ਼ਬਰ ਸਿੱਖ ਜਥੇਬੰਦੀਆਂ ਦੀ ਪੈਨੀ ਨਜ਼ਰ ਹੇਠ ਹੋ ਰਹੀ ਵੀ.ਡੀ.ਓ. ਦੇ ਪ੍ਰੀਖਿਆ ਅਗਲੀ ਖ਼ਬਰ ਇਨਲਿਸਟਮੈਂਟ/ਆਊਟਸੋਰਸ ਮੁਲਾਜ਼ਮਾਂ ਵਲੋਂ 9 ਨੂੰ ਤਰਨ ਤਾਰਨ 'ਚ ਝੰਡਾ ਮਾਰਚ ਪ੍ਰਦਰਸ਼ਨ ਕਰਨ ਦਾ ਐਲਾਨ
Ad Position 24