05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਫ਼ਾਜ਼ਿਲਕਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਂਕ, ਅਬੋਹਰ ਰੋਡ, ਦਾਣਾ ਮੰਡੀ ਦੇ ਸਾਹਮਣੇ, ਫ਼ਲਾਈ ਓਵਰ ਨੇੜਿਓ, ਮਲੋਟ ਚੌਂਕ, ਮਹਾਜਨ ਮਾਰਕੀਟ, ਬੱਸ ਅੱਡਾ, ਅੰਡਰਬਿ੍ਜ਼, ਰੈੱਡਕਰਾਸ ਮਾਰਕੀਟ, ਹੋਟਲਾਂ ਬਾਜ਼ਾਰ, ਸਾਈਕਲਾਂ ਬਾਜ਼ਾਰ ਚੌਂਕ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਂਕ, ਵਾਣ ਬਾਜ਼ਾਰ, ਸਰਾਫ਼ਾਂ ਬਾਜ਼ਾਰ, ਚੌਂਕ ਘੰਟਾਘਰ, ਉੱਨ ਬਾਜ਼ਾਰ, ਬਜਾਜੀ ਬਾਜ਼ਾਰ, ਪੁਰਾਣਾ ਅਬੋਹਰੀ ਅੱਡਾ, ਗਾਂਧੀ ਚੌਂਕ, ਰਾਮ ਕੀਰਤਨ ਸਭਾ ਮੰਦਰ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜਾ ਸਕੇ ਸੰਪੂਰਨ ਹੋਇਆ | ਨਗਰ ਕੀਰਤਨ ਦੇ ਸੁਆਗਤ ਲਈ ਸਮੁੱਚੇ ਰੂਟ 'ਤੇ ਵੱਡੀ ਪੱਧਰ 'ਤੇ ਸਜਾਵਟੀ ਗੇਟ ਲਗਾਏ ਗਏ ਸਨ | ਸ਼ਹਿਰ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸੁਆਗਤ ਕੀਤਾ ਅਤੇ ਥਾਂ-ਥਾਂ 'ਤੇ ਮਠਿਆਈਆਂ ਆਦਿ ਦੇ ਲੰਗਰ ਲੱਗੇ ਹੋਏ ਸਨ | ਨਗਰ ਕੀਰਤਨ ਦੇ ਮੂਹਰੇ ਬੈਂਡ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਸਨ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਜਿਨ੍ਹਾਂ ਵਿਚ ਬੀਬੀਆਂ ਦੀ ਬਹੁ ਗਿਣਤੀ ਸੀ, ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਈਆਂ | ਇਸ ਮੌਕੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਭਾਈ ਕੰਵਲਜੀਤ ਸਿੰਘ, ਭਾਈ ਦਵਿੰਦਰ ਪਾਲ ਸਿੰਘ, ਅਮਰਜੀਤ ਸਿੰਘ ਸੰਧੂ, ਬਲਬੀਰ ਸਿੰਘ, ਜਰਨੈਲ ਸਿੰਘ, ਪ੍ਰਭਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਰਾਣੂ, ਗੁਰਮੀਤ ਸਿੰਘ ਪੋਹਲੀ, ਦਵਿੰਦਰ ਸਿੰਘ ਅਹੂਜਾ, ਸੁਖਵਿੰਦਰ ਸਿੰਘ ਤਨੇਜਾ, ਪਰਮਜੀਤ ਸਿੰਘ ਫਾਰਮਾਸਿਸਟ, ਬਲਜੀਤ ਸਿੰਘ ਪਿੰਕੂ, ਮਹਿੰਗਾ ਸਿੰਘ ਜੇ ਈ, ਮਾਸਟਰ ਸਰਬਜੀਤ ਸਿੰਘ, ਪਰਮਜੀਤ ਸਿੰਘ ਪਟਵਾਰੀ, ਅਮਰੀਕ ਸਿੰਘ, ਗੁਰਿੰਦਰ ਸਿੰਘ ਬੰਟੀ, ਗੁਰਪ੍ਰੀਤ ਸਿੰਘ ਜੱਗਾ, ਗੁਰਵੰਤ ਸਿੰਘ ਬਰਾੜ ਅਭੁੱਨ, ਅਰਵਿੰਦਰ ਸਿੰਘ ਭੋਲਾ, ਬਰਜਿੰਦਰ ਸਿੰਘ ਬੇਦੀ, ਗੁਰਕੀਰਤ ਸਿੰਘ ਚੁੱਘ, ਡਾ. ਦਵਿੰਦਰ ਸਿੰਘ, ਅਮਰ ਸਿੰਘ ਕਾਠਪਾਲ, ਹਰਦਿਆਲ ਸਿੰਘ ਕਾਠਪਾਲ, ਅਮਨ ਦੁਰੇਜਾ, ਪਿ੍ੰਸੀਪਲ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਨਾਮਧਾਰੀ, ਨਰੈਣ ਸਿੰਘ ਬੈਂਕ ਵਾਲੇ, ਗੁਰਵਿੰਦਰ ਸਿੰਘ ਸ਼ੇਰਾ, ਰਿੰਕੂ ਸੱਗੂ, ਅਮਿੰਦਰ ਸਿੰਘ ਕਾਠਪਾਲ, ਹਰਮੰਦਰ ਸਿੰਘ ਬੱਸਾਂ ਵਾਲੇ, ਅਵਤਾਰ ਸਿੰਘ ਅਹੂਜਾ, ਘਮੰਡ ਸਿੰਘ ਅਹੂਜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਅਰੁਣ ਨਾਰੰਗ ਨੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ
Ad Position 24