ਅਬੋਹਰ, 3 ਨਵੰਬਰ (ਵਿਵੇਕ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੋਮਵਾਰ ਨੂੰ ਆਯੋਜਿਤ ਨਗਰ ਕੀਰਤਨ ਜਦੋਂ ਗਊਸ਼ਾਲਾ ਰੋਡ ਪਹੁੰਚਿਆ ਤਾਂ 'ਆਪ' ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਸੰਗਤ ਨੂੰ ਕੇਲੇ ਅਤੇ ਹਲਵਾ ਪ੍ਰਸ਼ਾਦ ਵੰਡਿਆ ਗਿਆ | ਸ਼੍ਰੀ ਨਾਰੰਗ ਅਤੇ ਹੋਰ 'ਆਪ' ਆਗੂਆਂ ਨੂੰ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਗੱਲਬਾਤ ਦੌਰਾਨ ਅਰੁਣ ਨਾਰੰਗ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਰਣਧੀਰ ਗਾਬਾ, 'ਆਪ' ਦੇ ਸੀਨੀਅਰ ਆਗੂ ਐਡਵੋਕੇਟ ਹਰਪ੍ਰੀਤ ਸਿੰਘ, 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੰਬੋਜ ਡੱਬੂ, 'ਆਪ' ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਕਾਕਾ, ਸਰਪੰਚ ਪ੍ਰੇਮ ਕੁਮਾਰ, ਗਣੇਸ਼ ਐਮ.ਪੀ., ਗਜਾਨੰਦ ਸਰਪੰਚ, ਗੁਰਮੀਤ ਸਿੰਘ ਸਰਪੰਚ, ਪ੍ਰਵੀਨ ਟਾਂਕ, ਰਣਜੀਤ ਸਿੰਘ ਵਰਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਵਰਿੰਦਰ ਸਿੰਘ ਆਦਿ ਹਾਜ਼ਰ ਸਨ | ਸੱਗੂ, ਐਮ.ਸੀ ਵਿਨੋਦ, ਐਮ.ਸੀ ਮਨੋਜ, ਸਚਿਨ ਸੇਠੀ, ਮਨੂ ਜੈਸਵਾਲ, ਰਵੀ ਜੁਨੇਜਾ, ਰਾਜੇਸ਼ ਸੁਖੀਜਾ, ਸੁਮਿਤ ਖਰੀਵਾਲ, ਮਨਦੀਪ ਕੰਬੋਜ, ਸ਼ੈਲੀ ਸੇਤੀਆ, ਪ੍ਰਵੀਨ ਜੱਗਾ, ਰਵੀ ਜਸੂਜਾ, ਗੰਗਾਧਰ ਬਾਂਸਲ, ਸੁਭਾਸ਼ ਵਿੱਜ, ਦਿਸ਼ੀ ਭਟੇਜਾ, ਰਿੰਪੀ, ਸ਼ੀਤਲ ਅਰਵਿਨਜੀਤ ਮੁੰਜਾਲ ਆਦਿ ਹਾਜ਼ਰ ਸਨ |
ਅਰੁਣ ਨਾਰੰਗ ਨੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ
ਅਜੀਤ ਡੈਸਕ
04-11-2025