17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਕਰਾਇਆ ਬੇਗਾਨਗੀ ਦਾ ਅਹਿਸਾਸ

Ad Position 21
No active advertisement
ਅਜੀਤ ਡੈਸਕ 25-11-2025
ਫ਼ਾਜ਼ਿਲਕਾ, 24 ਨਵੰਬਰ (ਅਮਰਜੀਤ ਸ਼ਰਮਾ)-ਪੀ. ਐੱਸ. ਐੱਮ. ਐੱਸ. ਯੂ. ਦੀ ਸੂਬਾ ਬਾਡੀ ਵਲੋਂ ਜ਼ਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਇਸੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਯੂਨਿਟ ਫ਼ਾਜ਼ਿਲਕਾ ਦੀ ਲੀਡਰਸ਼ਿਪ ਤੇ ਇੱਥੋਂ ਦੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਮਨਿਸਟਰੀਅਲ ਕਰਮਚਾਰੀਆਂ ਤੇ ਉਨ੍ਹਾਂ ਦੀ ਵਿਭਾਗੀ ਜਥੇਬੰਦੀਆਂ ਦੇ ਆਗੂਆਂ ਨਾਲ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਪਿਛਲੇ ਦਿਨੀਂ ਫ਼ਿਰੋਜ਼ਪੁਰ, ਮਾਨਸਾ, ਬਠਿੰਡਾ ਅਤੇ ਇਥੇ ਫ਼ਾਜ਼ਿਲਕਾ ਵਿਖੇ ਕੀਤੀ ਗਈ ਮੀਟਿੰਗ 'ਚ ਜ਼ਿਲ੍ਹਾ ਆਗੂਆਂ ਦੇ ਵਿਚਾਰਾਂ ਮੁਤਾਬਿਕ ਮਹਿਸੂਸ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਪਿਛਲੇ ਪੌਣੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ | ਸਗੋਂ ਧਰਨਿਆਂ ਮੁਜ਼ਾਹਰਿਆਂ 'ਚੋਂ ਨਿਕਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਉਲਟਾ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨਾਂ ਤੇ ਡਾਂਗ ਵਰਾਈ ਜਾ ਰਹੀ ਹੈ | ਪਿਛਲੇ ਦਿਨੀਂ ਤਰਨਤਾਰਨ ਵਿਖੇ ਜਥੇਬੰਦੀ ਵਲੋਂ ਕੀਤੇ ਰੋਸ ਮਾਰਚ ਤੇ ਲਾਠੀਚਾਰਜ ਕਰਕੇ ਬੇਰੁਮਤੀ ਕੀਤੀ ਤੇ ਤਸ਼ੱਦਦ ਢਾਹਿਆ ਗਿਆ | ਇਸ ਤੋਂ ਜਾਪਦਾ ਹੈ ਕਿ ਮੁਲਾਜ਼ਮਾਂ ਲਈ ਪੰਜਾਬ ਵਿਚ ਉਨ੍ਹਾਂ ਵਾਸਤੇ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਇਸ ਤੋਂ ਖ਼ਫ਼ਾ ਹੋ ਕੇ ਮੁਲਾਜ਼ਮ ਵੀ ਬੇਗਾਨਗੀ 'ਚ ਕਹਿਣ ਲੱਗੇ ਹਨ ਕਿ ਜੇਕਰ ਅਸੀਂ ਨਹੀਂ ਤੁਹਾਡੇ ਤਾਂ ਤੁਸੀਂ ਵੀ ਨਹੀਂ ਸਾਡੇ | ਇਸ ਲਈ 2027 ਵਿਚ ਸਿਆਸੀ ਸੱਟ ਮਾਰਨ ਲਈ ਮੁਲਾਜ਼ਮਾਂ ਨੇ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਇਸ ਮੌਕੇ ਖੁਸ਼ਕਰਨਜੀਤ ਸਿੰਘ ਸੂਬਾ ਪ੍ਰਧਾਨ ਐਕਸਾਈਜ਼ ਵਿਭਾਗ, ਅਮਰਜੀਤ ਸਿੰਘ ਚਾਵਲਾ, ਸੁਨੀਲ ਕੁਮਾਰ ਕੰਬੋਜ ਡੀ. ਸੀ. ਦਫ਼ਤਰ, ਪ੍ਰਧਾਨ ਡੀ. ਸੀ. ਦਫ਼ਤਰ ਯੂਨੀਅਨ ਅਸ਼ੋਕ ਕੁਮਾਰ, ਸੁਖਦੇਵ ਚੰਦ ਕੰਬੋਜ, ਸੁਰਿੰਦਰਪਾਲ ਸਿੰਘ ਜਲ ਵਿਭਾਗ, ਜਸਵਿੰਦਰ ਸਿੰਘ ਸਿੱਖਿਆ ਵਿਭਾਗ, ਹਰਦੀਪ ਸਿੰਘ ਸਿੱਖਿਆ ਵਿਭਾਗ, ਸੁਨੀਲ ਕੁਮਾਰ, ਜਗਜੀਤ ਸਿੰਘ ਤੋਂ ਇਲਾਵਾ ਸਿੱਖਿਆ ਵਿਭਾਗ, ਡੀ. ਸੀ. ਦਫ਼ਤਰ, ਰੋਜ਼ਗਾਰ ਵਿਭਾਗ, ਵਾਟਰ ਸਪਲਾਈ ਵਿਭਾਗ, ਨਹਿਰੀ ਵਿਭਾਗ, ਪੀ. ਡਬਲਿਊ. ਡੀ. ਵਿਭਾਗ, ਐਕਸਾਈਜ਼ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਦੇ
Ad Position 22
No active advertisement
ਪਿਛਲੀ ਖ਼ਬਰ ਸਹਾਰਾ ਹੜ੍ਹ ਰਾਹਤ ਮਿਸ਼ਨ ਅਬੋਹਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਘਰਾਂ ਦੀ ਮੁੜ ਉਸਾਰੀ ਕੀਤੀ ਸ਼ੁਰੂ <br/> ਅਗਲੀ ਖ਼ਬਰ ਸੀਮਾ ਸੁਰੱਖਿਆ ਬਲ ਦੀ ਡਾਇਮੰਡ ਜੁਬਲੀ ਦੇ ਸੰਬੰਧ 'ਚ ਕਰਵਾਇਆ ਵਿਸ਼ੇਸ਼ ਪ੍ਰੋਗਰਾਮ <br/>
Ad Position 24