17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਰਿਵਾਰ ਨੇ ਜਬਰ ਜਨਾਹ ਕਰ ਕਤਲ ਕਰਨ ਦੇ ਲਗਾਏ ਦੋਸ਼, ਜਾਂਚ 'ਚ ਜੁਟੀ ਪੁਲਿਸ <br/> ਫ਼ਾਜ਼ਿਲਕਾ 'ਚ ਮਹਿਲਾ ਦੀ ਝਾੜੀਆਂ 'ਚੋਂ ਮਿਲੀ ਲਾਸ਼

Ad Position 21
No active advertisement
ਫ਼ਾਜ਼ਿਲਕਾ ਦੇ ਬਿਜਲੀ ਘਰ ਨੇੜੇ ਬਰਾਮਦ ਹੋਈ ਲਾਸ਼ ਦੇ ਕੋਲ ਵਿਰਲਾਪ ਕਰਦਾ ਪਤੀ | (ਸੱਜੇ) ਮਿ੍ਤਕ ਅÏਰਤ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਦੀ ਹੋਈ ਪੁਲਿਸ | ਤਸਵੀਰ : ਪ੍ਰਦੀਪ ਕੁਮਾਰ <br/> 25-11-2025
ਫ਼ਾਜ਼ਿਲਕਾ, 24 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਝਾੜੀਆਂ 'ਚੋਂ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਇਕ ਅÏਰਤ ਜੋ ਕਿ ਬਿਜਲੀ ਘਰ ਦੇ ਨੇੜੇ ਬਣੀਆਂ ਝੁੱਗੀ ਝੌਂਪੜੀ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ | ਮਿ੍ਤਕ ਦੀ ਪਤੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਦੀ ਪਤਨੀ ਸ਼ੋਚ ਕਰਨ ਲਈ ਗਈ ਹੋਈ ਸੀ, ਜਿਸ ਤੋਂ ਬਾਅਦ ਉਹ ਤਿਆਰ ਹੋ ਕੇ ਆਪਣੇ ਕੰਮ ਢਾਬੇ 'ਤੇ ਚਲਾ ਗਿਆ | ਜਿਥੇ ਚਾਹ ਪਾਣੀ ਪੀਣ ਤੋਂ ਬਾਅਦ ਕਰੀਬ 10 ਵਜੇ ਉਹ ਆਪਣੇ ਘਰ ਆਇਆ ਪਰ ਉਸ ਦੀ ਪਤਨੀ ਘਰ ਵਾਪਸ ਨਹੀਂ ਮੁੜੀ ਸੀ | ਜਿਸ ਤੋਂ ਬਾਅਦ ਉਹ ਜਿਸ ਥਾਂ 'ਤੇ ਉਸ ਦੀ ਘਰਵਾਲੀ ਸ਼ੋਚ ਕਰਨ ਲਈ ਗਈ ਸੀ ਉਸ ਥਾਂ 'ਤੇ ਪੁੱਜਿਆ ਤੇ ਆਪਣੀ ਪਤਨੀ ਦੀ ਭਾਲ ਸ਼ੁਰੂ ਕੀਤੀ ਪਰ ਉਹ ਨਹੀਂ ਮਿਲੀ | ਪਰ ਇਕ ਕੋਨੇ 'ਤੇ ਝਾੜੀਆਂ 'ਚ ਉਸ ਦੀ ਪਤਨੀ ਡਿੱਗੀ ਹੋਈ ਸੀ | ਉਸ ਦੀ ਪਤਨੀ ਦੀ ਗੱਲਾ ਚੰੁਨੀ ਨਾਲ ਘੁੱਟਿਆ ਹੋਇਆ ਸੀ ਤੇ ਇਸ ਦੀ ਸਲਵਾਰ ਉੱਤਰੀ ਹੋਈ ਸੀ | ਉਸ ਨੱਕ, ਕੰਨ 'ਚ ਪਾਏ ਗਹਿਣੇ ਵੀ ਉਸ ਦੀ ਸਰੀਰ 'ਤੇ ਨਹੀਂ ਸਨ | ਜਿਸ ਤੋਂ ਬਾਅਦ ਉਸ ਨੇ ਆਪਣੇ ਮੁਹੱਲੇ ਅੰਦਰ ਇਸ ਦੀ ਸੂਚਨਾ ਦਿੱਤੀ | ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਤੇ ਉਸ ਦਾ ਪਰਿਵਾਰ ਹੁਣ ਉਜੜ ਗਿਆ | ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਬਿਮਾਰ ਸੀ | ਉਸ ਦੀ ਪਤਨੀ ਦੇ ਨਾਲ ਜਬਰ ਜਨਾਹ ਕਰ ਕਤਲ ਕੀਤਾ ਗਿਆ ਹੈ ਉਥੇ ਹੀ ਮੌਕੇ 'ਤੇ ਮੌਜੂਦ ਰਕੇਸ਼ ਕੁਮਾਰ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਦੋ ਨੌਜਵਾਨਾਂ ਨੂੰ ਭੱਜਦੇ ਹੋਏ ਦੇਖਿਆ ਸੀ | ਓਧਰ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਝਾੜੀਆਂ ਵਿਚ ਅÏਰਤ ਦੀ ਲਾਸ਼ ਪਈ ਹੈ, ਜਿਸ ਦੀ ਉਹ ਪੜਤਾਲ ਕਰਨ ਲਈ ਪੁੱਜੇ ਹਨ | ਉਨ੍ਹਾਂ ਕਿਹਾ ਕਿ ਜਬਰ ਜਨਾਹ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ | ਪੁਲਿਸ ਵਲੋਂ ਮਿ੍ਤਕ ਅÏਰਤ ਦੇ
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਮਹਿਲਾ ਦੀ ਝਾੜੀਆਂ 'ਚੋਂ ਮਿਲੀ ਲਾਸ਼ ਅਗਲੀ ਖ਼ਬਰ ਖ਼ਰਾਬ ਹੋਈਆਂ ਫ਼ਸਲਾਂ ਦੀ ਮੁੜ ਗਿਰਦਾਵਰੀ ਦੀ ਮੰਗ, ਕਿਸਾਨਾਂ ਨੇ ਲਗਾਏ ਭਿ੍ਸ਼ਟਾਚਾਰ ਦੇ ਦੋਸ਼ <br/>
Ad Position 24