17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੱਲੇਦਾਰ ਮਜ਼ਦੂਰ ਯੂਨੀਅਨ ਨੇ ਠੇਕੇਦਾਰ 'ਤੇ ਲਾਏ ਈ. ਪੀ. ਐਫ. ਘਪਲੇ ਦੇ ਦੋਸ਼ <br/>

Ad Position 21
No active advertisement
ਵੱਖ-ਵੱਖ ਲੇਬਰ ਯੂਨੀਅਨ ਦੇ ਪ੍ਰਧਾਨ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਅਜੀਤ ਤਸਵੀਰ <br/> 25-11-2025
ਜ਼ੀਰਾ, 24 ਨਵੰਬਰ (ਪ੍ਰਤਾਪ ਸਿੰਘ ਹੀਰਾ)-ਦਾਣਾ ਮੰਡੀ ਜ਼ੀਰਾ ਵਿਚ ਕੰਮ ਕਰਦੀਆਂ ਮਜ਼ਦੂਰਾਂ ਦੀਆਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਤੇ ਫੂਡ ਗਰੇਨ ਐਂਡ ਅਲਾਇਡ ਯੂਨੀਅਨ ਵਲੋਂ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਲੇਬਰ ਪਾਰਟੀਆਂ ਦੇ ਪ੍ਰਧਾਨ ਸੇਵਕ ਸਿੰਘ, ਛਿੰਦਰ ਸਿੰਘ, ਚੰਦ ਸਿੰਘ, ਕੁਲਵਿੰਦਰ ਸਿੰਘ, ਸਾਈਮਨ ਮਸੀਹ, ਬਲਵੀਰ ਸਿੰਘ, ਹਰਦੇਵ ਸਿੰਘ, ਗੁਰਮੇਜ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਰਸਾਲ ਸਿੰਘ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ, ਹਰਜਿੰਦਰ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ, ਸੁਖਦੇਵ ਸਿੰਘ ਖ਼ਾਲਸਾ, ਆਦਿ ਪ੍ਰਧਾਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2019-20 ਤੋਂ ਲੈ ਕੇ 2024-25 ਦੌਰਾਨ ਇਕ ਹੀ ਠੇਕੇਦਾਰ ਵਲੋਂ ਮੰਡੀਆਂ 'ਚ ਮਜ਼ਦੂਰਾਂ ਤੋਂ ਕੰਮ ਕਰਾਉਣ ਲਈ ਵੱਖ-ਵੱਖ ਨਾਵਾਂ 'ਤੇ ਠੇਕਿਆ ਦਾ ਟੈਂਡਰ ਪਾਇਆ | ਉਨ੍ਹਾਂ ਦਾ ਈ. ਪੀ. ਐਫ. ਪਿਛਲੇ ਪੰਜ ਸਾਲ ਤੋਂ ਉਕਤ ਠੇਕੇਦਾਰ ਵਲੋਂ ਜਮਾ ਨਹੀਂ ਕਰਵਾਇਆ ਤੇ ਪੈਸੇ ਜਮਾ ਕਰਾਉਣ ਸੰਬੰਧੀ ਲਾਰੇ ਲੱਪੇ ਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਠੇਕੇਦਾਰ ਵਲੋਂ ਆਪਣੇ ਨਿੱਜੀ ਬੰਦਿਆਂ ਦੇ ਨਾਂਅ 'ਤੇ ਈ. ਪੀ. ਐਫ. ਖਾਤੇ ਖ਼ੋਲ ਕੇ ਫ਼ੰਡ ਆਪ ਕਢਵਾ ਲਿਆ ਹੈ, ਜੋ ਲੇਬਰ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਫੂਡ ਸਪਲਾਈ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੋਨਾਂ ਯੂਨੀਅਨਾਂ ਦੀਆਂ ਲੇਬਰਾਂ ਵਲੋਂ ਠੇਕੇਦਾਰ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਇਸ ਠੇਕੇਦਾਰ ਨੂੰ ਸਰਕਾਰ ਵਲੋਂ ਪਹਿਲਾਂ ਵੀ ਬਲੈਕ ਲਿਸਟ ਕੀਤਾ ਜਾ ਚੁੱਕਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਈ. ਪੀ. ਐਫ. ਦੇ ਪੈਸੇ ਖਾਤਿਆਂ ਵਿਚ ਪਾਏ ਜਾਣ ਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਹੀ ਦਾ ਟੱਕ ਲਗਾ ਕਰਵਾਇਆ ਵਾਟਰ ਸਪਲਾਈ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਵਧ ਰਹੇ ਮਾਨਸਿਕ ਤਣਾਅ ਸੰਬੰਧੀ ਪ੍ਰੋਗਰਾਮ ਕਰਵਾਇਆ <br/>
Ad Position 24