ਮੱਲਾਂਵਾਲਾ, 24 ਨਵੰਬਰ (ਗੁਰਦੇਵ ਸਿੰਘ)-ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੱਲਾਂਵਾਲਾ ਅਧੀਨ ਆਉਂਦੀ ਬਸਤੀ ਮੁੱਧ ਦੇ ਵਾਰਡ ਨੰ: 10 ਰੇਲਵੇ ਰੋਡ 'ਤੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ | ਜਿਸ ਦਾ ਉਦਘਾਟਨ ਨਗਰ ਪੰਚਾਇਤ ਮੱਲਾਂਵਾਲਾ ਦੇ ਉਪ ਪ੍ਰਧਾਨ ਧਰਮ ਸਿੰਘ ਨੇ ਕਹੀ ਦਾ ਟੱਕ ਲਗਾ ਕੇ ਕੀਤਾ | ਇਸ ਮੌਕੇ ਧਰਮ ਸਿੰਘ ਉਪ ਪ੍ਰਧਾਨ ਨੇ ਕਿਹਾ ਕਿ ਮੱਲਾਂਵਾਲਾ ਖੇਤਰ 'ਚ 'ਆਪ' ਸਰਕਾਰ ਵਲੋਂ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਤੇ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਲਏ ਜਾਣਗੇ | ਉਨ੍ਹਾਂ ਕਿਹਾ ਕਿ ਭਗਵੰਤ ਮਿਾਨ ਦੀ ਅਗਵਾਈ ਹੇਠ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਚੱਲ ਰਿਹਾ ਹੈ | ਜਿਸ ਤੋਂ ਸੂਬਾ ਵਾਸੀ ਬਹੁਤ ਖ਼ੁਸ਼ ਹਨ ਤੇ ਵਿਧਾਨ ਸਭਾ ਚੋਣਾਂ 2027 'ਚ ਵੀ 'ਆਪ' ਸਰਕਾਰ ਨੂੰ ਮੁੜ ਸੱਤਾ ਸੌਂਪਣ ਲਈ ਤਿਆਰ ਬਰ ਤਿਆਰ ਹਨ | ਇਸ ਮੌਕੇ ਉਨ੍ਹਾਂ ਮਹੱਲਾ ਵਾਸੀ, ਨਗਰ ਪੰਚਾਇਤ ਦੇ ਮਹਿਕਮੇ ਦੇ ਮੁਲਾਜ਼ਮ ਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ |