17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਰਦਾਰ 150 ਯੂਨਿਟੀ ਮਾਰਚ ਫ਼ਾਜ਼ਿਲਕਾ 'ਚ ਸ਼ਾਨਦਾਰ ਢੰਗ ਨਾਲ ਆਯੋਜਿਤ <br/>

Ad Position 21
No active advertisement
ਫ਼ਾਜ਼ਿਲਕਾ ਵਿਖੇ ਕੱਢੀ ਸਰਦਾਰ 150 ਯੂਨਿਟੀ ਮਾਰਚ 'ਚ ਹਿੱਸਾ ਲੈਂਦੇ ਹੋਏ ਨੌਜਵਾਨ | ਅਜੀਤ ਤਸਵੀਰ <br/> 25-11-2025
ਫ਼ਾਜ਼ਿਲਕਾ, 24 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ, ਯੁਵਾ ਕਾਰਜ-ਕਰਮ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਤਹਿਤ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਨਮ ਜੈਅੰਤੀ ਨੂੰ ਸਮਰਪਿਤ ਸਰਦਾਰ 150 ਯੂਨਿਟੀ ਮਾਰਚ ਦਾ ਵਿਸ਼ਾਲ ਆਯੋਜਨ ਕੀਤਾ | ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਰਦਾਰ ਪਟੇਲ ਜੀ ਦੇ ਦੇਸ਼ ਦੀ ਏਕਤਾ ਲਈ ਕੀਤੇ ਮਹਾਨ ਯੋਗਦਾਨ ਬਾਰੇ ਅਵਗਤ ਕਰਾਉਣਾ ਸੀ | ਪ੍ਰੋਗਰਾਮ ਦੀ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਮੈਡਮ ਇੰਦੂ ਗੋਸਵਾਮੀ ਰਹੀ | ਉਨ੍ਹਾਂ ਨੇ ਆਪਣੇ ਸੰਬੋਧਨ 'ਚ ਸਰਦਾਰ ਪਟੇਲ ਦੁਆਰਾ ਦੇਸ਼ ਦੀਆਂ ਰਿਆਸਤਾਂ ਦੇ ਵਿਲਯ ਅਤੇ ਭਾਰਤ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਅਸਾਧਾਰਨ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੀ ਜੀਵਨ-ਸ਼ੈਲੀ ਤੇ ਦਿ੍ੜ੍ਹ ਨਿਸ਼ਚੇ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ-ਨਿਰਮਾਣ ਵਿਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਪੋ੍ਰਗਰਾਮ 'ਚ ਆਤਮਨਿਰਭਰ ਭਾਰਤ ਦੀ ਸ਼ਪਥ, ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਤੇ ਨੌਜਵਾਨਾਂ ਨੂੰ ਜੋੜਨ ਵਾਲੀਆਂ ਕਈ ਸਰਗਰਮੀਆਂ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਸ਼ਾਸਨ ਦੀ ਪੱਖੋਂ ਐੱਸ. ਡੀ. ਐਮ. ਫ਼ਾਜ਼ਿਲਕਾ ਮੈਡਮ ਵੀਰਪਾਲ ਕੌਰ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਅਤੇ ਇਸ ਦੀ ਸਫਲਤਾ ਵਿਚ ਕੇਂਦਰੀ ਭੂਮਿਕਾ ਨਿਭਾਈ | ਪ੍ਰੋਗਰਾਮ 'ਚ ਹੈਲਥ ਵਿਭਾਗ, ਫੂਡ ਸੇਫ਼ਟੀ, ਮਿੳਾੂਸੀਪਲ ਕੌਂਸਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਤੇ ਕਈ ਸਿੱਖਿਆ ਸੰਸਥਾਵਾਂ ਦੇ ਮੁਖੀ ਵੀ ਮੌਜੂਦ ਰਹੇ | ਕੁਲ ਮਿਲਾ ਕੇ 500 ਤੋਂ ਵੱਧ ਨੌਜਵਾਨਾਂ ਨੇ ਯੂਨਿਟੀ ਮਾਰਚ 'ਚ ਹਿੱਸਾ ਲਿਆ ਤੇ ਇਸ ਨੂੰ ਬਹੁਤ ਹੀ ਸਫਲ ਬਣਾਇਆ | ਕਾਰਜ-ਕਰਮ ਦਾ ਸਮਾਪਨ ਭਾਰਤ ਦੀ ਏਕਤਾ, ਅਖੰਡਤਾ ਤੇ ਤਰੱਕੀ ਲਈ ਨਵੀਂ ਪ੍ਰਤੀਬੱਧਤਾ ਨਾਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਕਹੀ ਦਾ ਟੱਕ ਲਗਾ ਕਰਵਾਇਆ ਵਾਟਰ ਸਪਲਾਈ ਦਾ ਕੰਮ ਸ਼ੁਰੂ <br/>
Ad Position 24