21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਓਪਨ ਜ਼ਿਲ੍ਹਾ ਅਥਲੈਟਿਕਸ-ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 06-12-2025
ਫ਼ਿਰੋਜ਼ਪੁਰ, 5 ਦਸੰਬਰ (ਗੁਰਿੰਦਰ ਸਿੰਘ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਸਿੰਥੈਟਿਕ ਅਥਲੈਟਿਕਸ ਟਰੈਕ 'ਤੇ ਕਰਵਾਈ ਓਪਨ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਲੜਕੇ-ਲੜਕੀਆਂ ਅੰਡਰ 14-16 ਸਾਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ | ਚੈਂਪੀਅਨਸ਼ਿਪ ਦੀ ਸਮਾਪਤੀ 'ਤੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਸਿੱਧੂ ਨੇ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਚੈਂਪੀਅਨਸ਼ਿਪ ਦੌਰਾਨ ਹੋਏ ਵੱਖ-ਵੱਖ ਈਵੈਂਟ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਐਸੋਸੀਏਸ਼ਨ ਦੇ ਸਕੱਤਰ ਮਨਜੀਤ ਸਿੰਘ ਰਿਟਾਇਰਡ ਲੈਕਚਰਾਰ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਰਗ ਲੜਕਿਆਂ ਦੇ ਟਰੈਥਲਿਨ-ਸੀ ਮੁਕਾਬਲੇ ਵਿਚ ਗੁਰਫਤਹਿ ਸਿੰਘ ਪਹਿਲੇ, ਗੁਰਕਮਲ ਸਿੰਘ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਜਦੋਂ ਕਿ ਇਸੇ ਵਰਗ ਵਿਚ ਲੜਕੀਆਂ ਦੇ ਮੁਕਾਬਲੇ ਵਿਚ ਰਮਨਦੀਪ ਕੌਰ ਪਹਿਲੇ, ਨੈਨਸੀ ਕੌਰ ਦੂਜੇ ਤੇ ਜਸਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ 16 ਸਾਲ ਤੋਂ ਘੱਟ ਉਮਰ ਵਰਗ ਲੜਕਿਆਂ ਦੇ 600 ਮੀਟਰ ਦੌੜ ਵਿਚ ਸਾਗਰ ਪਹਿਲਾ, ਹਰਮਨ ਦੂਜਾ ਤੇ ਆਰੀਅਨ ਤੀਜਾ ਸਥਾਨ, ਲੜਕੀਆਂ ਦੇ ਮੁਕਾਬਲੇ ਵਿਚ ਹਰਸਿਮਰਨ ਪ੍ਰੀਤ ਕੌਰ ਪਹਿਲੇ, ਸੰਤੋਸ਼ ਕੌਰ ਦੂਜੇ ਅਤੇ ਖ਼ੁਸ਼ੀ ਤੀਜੇ ਸਥਾਨ 'ਤੇ ਰਹੀਆਂ | ਲੜਕਿਆਂ ਦੇ ਲੰਬੀ ਛਾਲ ਦੇ ਮੁਕਾਬਲੇ ਵਿਚ ਸਾਗਰ ਪਹਿਲੇ, ਹਰਮਨ ਦੂਜੇ ਤੇ ਅੰਸ਼ ਤੀਜੇ ਸਥਾਨ 'ਤੇ ਜਦੋਂ ਕਿ ਇਸੇ ਵਰਗ ਵਿਚ ਲੜਕੀਆਂ ਦੇ ਮੁਕਾਬਲੇ ਵਿਚ ਸੁਖਮਨਪ੍ਰੀਤ ਕੌਰ ਪਹਿਲੇ, ਜੀਆ ਦੂਜੇ ਤੇ ਹਰਮਨਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀਆਂ | ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਸ਼ਾਟ ਪੁੱਟ ਦੇ ਮੁਕਾਬਲੇ ਵਿਚ ਜਸਕਰਨ ਸਿੰਘ ਪਹਿਲਾ, ਸੁਖਦੇਵ ਸਿੰਘ ਦੂਜਾ ਅਤੇ ਅਰਸ਼ਦੀਪ ਸਿੰਘ ਤੀਜਾ ਸਥਾਨ ਜਦੋਂ ਕਿ ਲੜਕੀਆਂ ਵਿਚ ਮਨਜੀਤ ਕੌਰ ਪਹਿਲਾ, ਖ਼ੁਸ਼ੀ ਦੂਜਾ ਅਤੇ ਸੰਤੋਸ਼ ਕੌਰ ਤੀਜਾ ਸਥਾਨ | ਲੜਕਿਆਂ ਦੇ ਜੈਵਲਿਨ ਥਰੋਅ ਮੁਕਾਬਲੇ ਵਿਚ ਅਰਸ਼ਦੀਪ ਸਿੰਘ ਪਹਿਲਾ, ਜਸਕਰਨ ਸਿੰਘ ਦੂਜਾ ਅਤੇ ਆਰੀਅਨ ਤੀਜਾ ਸਥਾਨ ਜਦੋਂ ਕਿ ਲੜਕੀਆਂ ਵਿਚ ਮਨਜੀਤ ਕੌਰ ਪਹਿਲੇ, ਖ਼ੁਸ਼ੀ ਦੂਜੇ ਅਤੇ ਮੋਨਿਕਾ ਤੀਜੇ ਸਥਾਨ 'ਤੇ ਰਹੀਆਂ | ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਮੀਟ ਨੂੰ ਸਫਲ ਬਣਾਉਣ ਵਿਚ ਅਕਸ਼ੇ ਕੁਮਾਰ, ਸਤਵਿੰਦਰ ਸਿੰਘ, ਹਰਨਾਮ ਸਿੰਘ, ਈਸ਼ਵਰ ਸ਼ਰਮਾ, ਕਮਲ ਸ਼ਰਮਾ, ਬਾਨੂੰ, ਕਮਲ, ਰਵਿੰਦਰ ਸਿੰਘ (ਉਸਤਾਦ ਜੀ), ਸਤਿੰਦਰ ਸਿੰਘ, ਮਹਿਲ ਸਿੰਘ, ਲੈਕਚਰਾਰ ਗੁਰਬਿੰਦਰ ਕੌਰ, ਲੈਕਚਰਾਰ ਜਸਵੀਰ ਕੌਰ, ਮੋਨਿਕਾ, ਅਮਨਦੀਪ ਕੌਰ, ਮਨਪ੍ਰੀਤ ਕੌਰ, ਅਮਨ,
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਇੰਟਰ-ਕਾਲਜ ਲੇਖ ਅਤੇ ਸਲੋਗਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ- ਭੁੱਲਰ <br/>
Ad Position 24