ਜਲਾਲਾਬਾਦ, 6 ਦਸੰਬਰ(ਜਤਿੰਦਰ ਪਾਲ ਸਿੰਘ, ਕਰਨ ਚੁਚਰਾ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਫਲੀਆਂ ਵਾਲਾ ਵਿਖੇ ਸਥਿਤ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾਕਟਰ ਨਿਤਿਕਾ ਦੀ ਅਗਵਾਈ ਹੇਠ ਆਈ ਕਿਊ ਏ ਸੀ ਤੇ ਰਿਸਰਚ ਸੈੱਲ ਦੇ ਸਹਿਯੋਗ ਨਾਲ ਕਾਲਜ ਦੇ ਐੱਮ ਐੱਡ ਦੇ ਵਿਦਿਆਰਥੀਆਂ ਲਈ ਅਨੁਸੰਧਾਨ ਵਿਧੀ, ਜਿਸ ਨੂੰ ਖੋਜ ਕਾਰਜ ਪ੍ਰਣਾਲੀ ਜਾਂ ਰਿਸਰਚ ਮੈਥਡੋਲਜੀ ਕਿਹਾ ਜਾਂਦਾ ਹੈ, ਦਾ ਆਯੋਜਨ ਕਰਵਾਇਆ ਗਿਆ¢ ਇਸ ਮੌਕੇ ਕਾਲਜ ਪਿ੍ੰਸੀਪਲ ਡਾਕਟਰ ਨਿਤਿਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੋਜ ਕਾਰਜ ਪ੍ਰਣਾਲੀ ਇੱਕ ਐਸੀ ਮਹੱਤਵਪੂਰਨ ਵਿਧੀ ਹੈ ਜੋ ਕਿ ਕਿਸੇ ਖ਼ਾਸ ਸਮੱਸਿਆ ਦਾ ਹੱਲ ਲੱਭਣ ਜਾਂ ਨਵਾਂ ਗਿਆਨ ਪ੍ਰਾਪਤ ਕਰਨ ਲਈ ਇੱਕ ਢਾਂਚੇ ਬੱਧ ਅਤੇ ਵਿਵਸਥਿਤ ਤਰੀਕਾ ਹੈ¢ ਇਸ ਮੌਕੇ ਕਾਲਜ ਦੇ ਸਹਾਇਕ ਪ੍ਰੋਫੈਸਰ ਡਾਕਟਰ ਨਰਿੰਦਰ ਸਿੰਘ, ਡਾਕਟਰ ਰਿਚਾ ਅਤੇ ਅਮਨਦੀਪ ਨੇ ਵਿਦਿਆਰਥੀਆਂ ਨਾਲ ਖੋਜ ਕਾਰਜ ਪ੍ਰਣਾਲੀ ਦੇ ਆਧਾਰ ਤੇ ਮੂਲ ਤੱਥਾਂ, ਖੋਜ ਦੇ ਉਦੇਸ਼ਾਂ ਅਤੇ ਖੋਜ ਵਿਧੀ ਦੇ ਵਿਸਤਰਿਤ ਰੂਪ ਬਾਰੇ ਜਾਣਕਾਰੀ ਸਾਂਝੀ ਕੀਤੀ¢