06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਦੀ ਦਾ ਸੀਜ਼ਨ ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਅਲਰਟ- ਡਾ. ਨਾਗੀ <br/>

Ad Position 21
No active advertisement
ਅਜੀਤ ਡੈਸਕ 07-12-2025
ਮੁੱਦਕੀ, 6 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਸਰਦੀ ਦੇ ਮੌਸਮ ਨੇ ਰਫ਼ਤਾਰ ਫੜ ਲਈ ਹੈ ਅਤੇ ਇਸ ਨਾਲ ਹੀ ਬਜ਼ੁਰਗਾਂ ਅਤੇ ਬੱਚਿਆਂ ਵਿਚ ਮੌਸਮੀ ਬਿਮਾਰੀਆਂ ਦੇ ਕੇਸ ਵਧ ਰਹੇ ਹਨ | ਜਿਸ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ | ਇਹ ਜਾਣਕਾਰੀ ਏ ਵਨ ਨਾਗੀ ਹਸਪਤਾਲ ਦੇ ਡਾ. ਕੁਲਦੀਪ ਸਿੰਘ ਨਾਗੀ ਡਾਇਰੈਕਟਰ ਹਲਕਾ ਕੋਆਰਡੀਨੇਟਰ ਮੈਡੀਕਲ ਵਿੰਗ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਅਤੇ ਹਰਮੋਹਿਤ ਸਿੰਘ ਨਾਗੀ ਐਮ.ਬੀ.ਬੀ.ਐੱਸ. (ਇੰਟਰਨ) ਨੇ ਕਰਦਿਆਂ ਕਿਹਾ ਕਿ ਸਰਦ ਮੌਸਮ 'ਚ ਬਜ਼ੁਰਗਾਂ ਵਿਚ ਨਮੋਨੀਆ, ਦਮਾ ਅਤੇ ਸਾਹ ਦੀ ਤਕਲੀਫ਼, ਜੋੜਾਂ ਦੀ ਦਰਦ ਅਤੇ ਆਰਥਰਾਈਟਿਸ, ਬਲੱਡ ਪ੍ਰੈਸ਼ਰ ਅਤੇ ਹਾਰਟ ਦੀਆਂ ਸਮੱਸਿਆਵਾਂ ਵਿਚ ਵਾਧਾ, ਬੱਚਿਆਂ ਵਿਚ ਜ਼ੁਕਾਮ, ਖੰਘ, ਬੁਖ਼ਾਰ, ਬ੍ਰੋਂਕਾਈਟਿਸ, ਫਲੂ, ਗਲੇ ਦੀ ਸੋਜ ਅਤੇ ਇਨਫੈਕਸ਼ਨ ਦੀ ਤਕਲੀਫ਼ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਬਿਮਾਰੀਆਂ ਤੋਂ ਬਚਾਅ ਲਈ ਬਜ਼ੁਰਗ ਸਵੇਰੇ ਅਤੇ ਰਾਤ ਨੂੰ ਗਰਮ ਕੱਪੜੇ ਪਹਿਨਣ, ਗਰਮ ਪਾਣੀ ਪੀਓ ਅਤੇ ਸੂਪ ਵਰਗੀਆਂ ਚੀਜ਼ਾਂ ਲਵੋ, ਦਮਾ/ਬੀਪੀ/ਹਾਰਟ ਦੀਆਂ ਦਵਾਈਆਂ ਨਿਯਮਿਤ ਲਵੋ, ਘਰ ਅੰਦਰ ਹੀਟਿੰਗ ਦੀ ਸਹੀ ਵਰਤੋਂ ਕਰੋ, ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ ਅਤੇ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਪੂਰੀ ਤਰ੍ਹਾਂ ਗਰਮ ਕੱਪੜੇ ਪਵਾਓ, ਹੱਥ ਧੋਣ ਦੀ ਆਦਤ ਪੱਕੀ ਕਰਵਾਓ, ਗਰਮ ਪਾਣੀ ਨਾਲ ਗਰਾਰੇ ਜਾਂ ਸਟੀਮ ਲਗਵਾਓ, ਬੱਚਿਆਂ ਨੂੰ ਧੁੱਪ ਵਿਚ ਖੇਡਣ ਦਿਓ ਅਤੇ ਫਲੂ ਵੈਕਸੀਨੇਸ਼ਨ ਸਮਾਂ-ਸਿਰ ਲਗਵਾਓ | ਡਾ. ਨਾਗੀ ਨੇ ਕਿਹਾ ਕਿ ਜੇਕਰ ਸਾਹ ਲੈਣ ਵਿਚ ਤਕਲੀਫ਼, ਹੱਥਾਂ- ਪੈਰਾਂ ਵਿਚ ਨੀਲਾਪਣ ਬਹੁਤ ਜ਼ਿਆਦਾ ਬੁਖ਼ਾਰ ਹੋਣਾ 'ਤੇ ਜ਼ਿਆਦਾ ਸੁਸਤ ਹੋਣ ਤਾਂ ਤੁਰੰਤ ਨੇੜੇ ਦੇ ਹਸਪਤਾਲ ਜਿੱਥੇ ਐਮਰਜੈਂਸੀ ਸਿਹਤ ਸੇਵਾਵਾਂ ਜਿਵੇਂ ਆਕਸੀਜਨ ਵੈਂਟੀਲੇਟਰ ਐਮਰਜੈਂਸੀ ਟੀਮ ਹਾਜ਼ਰ ਹੋਵੇ, ਨਾਲ ਤੁਰੰਤ ਸੰਪਰਕ ਕਰੋ | ਉਨ੍ਹਾਂ ਮੁਤਾਬਿਕ ਸਰਦੀ ਦੇ ਮੌਸਮ ਵਿਚ ਸਾਵਧਾਨੀ ਹੀ ਸੁਰੱਖਿਆ ਹੈ | ਬੱਚਿਆਂ ਅਤੇ ਬਜ਼ੁਰਗਾਂ ਦੀ ਰੋਗ-ਪ੍ਰਤਿਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ, ਇਸ ਲਈ ਛੋਟੀਆਂ ਲਾਪਰਵਾਹੀਆਂ ਵੀ ਗੰਭੀਰ ਬਿਮਾਰੀਆਂ ਵਿਚ ਬਦਲ

Ad Position 22
No active advertisement
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ 'ਚ 2 ਰੋਜ਼ਾ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ 11 ਸਰਕਾਰੀ ਸਕੂਲਾਂ ਨੂੰ ਵੰਡੀ ਖੇਡ ਸਮੱਗਰੀ, ਇਨਵਰਟਰ ਅਤੇ ਆਰ.ਓ. ਸਿਸਟਮ <br/> ਸਰਹੱਦੀ ਖੇਤਰ 'ਚ ਸਿੱਖਿਆ ਤੇ ਖੇਡ...
Ad Position 24
No active advertisement