ਫਿਰੋਜ਼ਪੁਰ, 6 ਦਸੰਬਰ(ਨਿੱਜੀ ਪੱਤਰ ਪ੍ਰੇਰਕ)-158 ਬਟਾਲੀਅਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ) ਵਲੋਂ ਬੀ.ਓ.ਪੀ ਰਾਜਾ ਮੋਹਤਮ ਵਿਖੇ ਇਕ ਨਾਗਰਿਕ ਐਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਬਿ੍ਗੇਡੀਅਰ ਵਿਜੇ ਸਿੰਘ ਰਾਣਾ (ਸੇਵਾਮੁਕਤ) ਡੀ.ਆਈ.ਜੀ, ਸੈਕਟਰ ਹੈੱਡਕੁਆਟਰ, ਬੀ.ਐਸ.ਐੱਫ ਫਿਰੋਜ਼ਪੁਰ ਨੇ ਕੀਤੀ | ਇਸ ਉਪਰਾਲੇ ਤਹਿਤ ਸਰਹੱਦੀ ਖੇਤਰ ਵਿਚ ਸਥਿਤ 11 ਸਰਕਾਰੀ ਸਕੂਲਾਂ ਦੋਨਾ ਮੱਤੜ, ਜੱਲੋ ਕੇ, ਫਰੂ ਵਾਲਾ, ਰਾਜਾ ਰਾਏ, ਜੇ.ਆਰ ਹਿਠਾੜ, ਮਸਤ ਗੱਟੀ, ਚੱਕ ਭੰਗੇਵਾਲਾ ਅਤੇ ਹਜ਼ਾਰਾ ਸਿੰਘ ਵਾਲਾ ਨੂੰ ਖੇਡ ਸਮਗਰੀ, ਇਨਵਰਟਰ ਅਤੇ ਆਰ.ਓ ਸਿਸਟਮ ਵੰਡੇ ਗਏ | ਬੀ.ਐੱਸ.ਐੱਫ ਵਲੋਂ ਇਹ ਕਦਮ ਅਕਾਦਮਿਕ ਸਰੋਤਾਂ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ | ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਦੇਸ਼ ਭਗਤੀ ਦੇ ਸਮੂਹ ਨਾਚ ਪੇਸ਼ ਕਰਕੇ ਆਪਣੀ ਪ੍ਰਤਿਭਾ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਡੀ.ਆਈ.ਜੀ ਵਿਜੈ ਰਾਣਾ ਨੇ ਪਿੰਡ ਦੇ ਨੁਮਾਇੰਦਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਆਗਾਮੀ ਬਾਰਡਰਮੈਨ ਮੈਰਾਥਨ 2026 ਵਿਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ, ਉਨ੍ਹਾਂ ਨੇ ਸਰੀਰਕ ਤੰਦਰੁਸਤੀ ਅਤੇ ਰਾਸ਼ਟਰੀ ਗੌਰਵ ਦੇ ਮਹੱਤਵ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਪਹਿਲ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਭਾਈਚਾਰਿਆਂ ਨਾਲ ਮਜ਼ਬੂਤ ਸਬੰਧ ਸਥਾਪਿਤ ਕਰਨ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਨੌਜਵਾਨ ਸਿੱਖਿਆਰਥੀਆਂ ਦੇ ਵਿਕਾਸ ਵਿਚ ਸਹਾਇਤਾ ਕਰਨ ਲਈ ਨਿਰੰਤਰ