ਜ਼ੀਰਾ, 6 ਦਸੰਬਰ (ਹਰਜੀਤ ਸਿੰਘ ਗਿੱਲ)-ਪ੍ਰਕਿਰਤੀ ਕਲੱਬ ਜ਼ੀਰਾ ਦੀ ਦਸੰਬਰ ਮਹੀਨੇ ਦੀ ਮੀਟਿੰਗ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਹੋਈ | ਇਸ ਦੌਰਾਨ 'ਅਜੀਤ' ਦੇ ਪੱਤਰਕਾਰ ਅਤੇ ਕਲੱਬ ਦੇ ਪੈੱ੍ਰਸ ਸਕੱਤਰ ਪ੍ਰਤਾਪ ਸਿੰਘ ਹੀਰਾ ਦੀ ਮਾਤਾ ਗਿਆਨ ਕੌਰ ਦੇ ਬੀਤੇ ਦਿਨੀਂ ਹੋਏ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ | ਇਸ ਮੀਟਿੰਗ ਸਬੰਧੀ ਕਲੱਬ ਦੇ ਕਾਰਜਕਾਰਨੀ ਮੈਂਬਰ ਰਜਿੰਦਰ ਕੁਮਾਰ ਕੱਕੜ ਨੇ ਪੈੱ੍ਰਸ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਨਵੰਬਰ ਮਹੀਨੇ ਦਾ ਹਿਸਾਬ ਪੇਸ਼ ਕੀਤਾ ਗਿਆ ਜਿਸ ਨੂੰ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਨਵੀਂ ਕਾਰਜਕਾਰਨੀ ਕਮੇਟੀ ਦਾ ਇਕ ਸਾਲ ਪੂਰਾ ਹੋਣ 'ਤੇ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪ੍ਰਧਾਨ ਵਲੋਂ ਪੇਸ਼ ਕੀਤੀ ਗਈ | ਜਿਸ ਉੱਪਰ ਸਾਰੇ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟਾਈ ਅਤੇ ਕਲੱਬ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ 'ਤੇ ਜਰਨੈਲ ਸਿੰਘ ਭੁੱਲਰ, ਗੁਰਤੇਜ ਸਿੰਘ ਗਿੱਲ, ਅੰਗਰੇਜ਼ ਸਿੰਘ ਅਟਵਾਲ, ਬਲਦੇਵ ਸਿੰਘ ਬਾਵਾ, ਗੁਰਦੀਪ ਸਿੰਘ ਧਾਲੀਵਾਲ, ਜਸਵੰਤ ਸਿੰਘ ਨਾਮਦੇਵ, ਮਾਸਟਰ ਜੁਗਿੰਦਰ ਸਿੰਘ ਝੱਤਰਾ, ਗੁਰਦੀਪ ਸਿੰਘ ਕਾਨੂੰਗੋ, ਅਵਤਾਰ ਸਿੰਘ ਕਾਨੂੰਗੋ, ਜਗਜੀਤ ਸਿੰਘ ਪਟਵਾਰੀ, ਮਨਜੀਤ ਸਿੰਘ, ਸੁਰਿੰਦਰ ਸ਼ਰਮਾ, ਗੁਰਭੇਜ ਸਿੰਘ ਸਿੱਧੂ, ਹਰਜਿੰਦਰ ਸਿੰਘ ਨਾਰੰਗ, ਰਾਜਵਿੰਦਰ ਸਿੰਘ ਮਾਨਸਾ, ਸਤਨਾਮ ਬਾਠ, ਰਜਿੰਦਰ ਕੁਮਾਰ ਕੱਕੜ, ਰਵੀ ਕੱਕੜ, ਸੁਰਜੀਤ ਕੁਮਾਰ ਚੌਧਰੀ, ਪਰਮਜੀਤ ਸਿੰਘ ਪੱਬੀ, ਰਾਜੂ ਭੂਈ, ਗੁਰਦੀਪ ਸਿੰਘ ਪੰਡੋਰੀ, ਸਤਨਾਮ ਸਿੰਘ, ਰਾਜ ਕੁਮਾਰ ਕੱਕੜ, ਸੁਰੇਸ਼ ਕੁਮਾਰ ਕਾਲਾ, ਭੁਪਿੰਦਰ ਸਿੰਘ