22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਨਸ਼ਾ-ਮੁਕਤ ਕਰ ਸਕਦੀ ਹੈ- ਨਾਇਬ ਸਿੰਘ ਸੈਣੀ

ਜਲਾਲਾਬਾਦ, 21 ਸਤੰਬਰ (ਜਸਕਰਨ ਸਿੰਘ ਤਨੇਜਾ)- ਭਾਜਪਾ ਵਲੋਂ ਪੰਜਾਬ ਭਰ ਵਿਚ ਕੱਢੀ ਜਾ ਰਹੀ ਚਾਰ ਪੜਾਵੀ ਨਸ਼ਾ-ਮੁਕਤ ਪੰਜਾਬ ਯਾਤਰਾ ਜਲਾਲਾਬਾਦ ਵਿਖੇ ਪਹੁੰਚੀ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕਰਨ ਉਪਰੰਤ ਰਾਮ-ਲੀਲ੍ਹਾ ਚੌਕ ਵਿਖੇ ਰੱਖੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ।

Ad Position 21
No active advertisement
ਅਜੀਤ ਡੈਸਕ 22-09-2026
ਜਲਾਲਾਬਾਦ, 21 ਸਤੰਬਰ (ਜਸਕਰਨ ਸਿੰਘ ਤਨੇਜਾ)- ਭਾਜਪਾ ਵਲੋਂ ਪੰਜਾਬ ਭਰ ਵਿਚ ਕੱਢੀ ਜਾ ਰਹੀ ਚਾਰ ਪੜਾਵੀ ਨਸ਼ਾ-ਮੁਕਤ ਪੰਜਾਬ ਯਾਤਰਾ ਜਲਾਲਾਬਾਦ ਵਿਖੇ ਪਹੁੰਚੀ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕਰਨ ਉਪਰੰਤ ਰਾਮ-ਲੀਲ੍ਹਾ ਚੌਕ ਵਿਖੇ ਰੱਖੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 6 ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਹਾਲਾਤ ਇਹ ਹਨ ਕਿ ਘਰ-ਘਰ ਨਸ਼ਾ ਪਹੁੰਚ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਆਸੀ ਸ਼ਹਿ ਕਾਰਨ ਵੱਡੇ ਤਸਕਰਾਂ (ਮਗਰ-ਮੱਛਾਂ) ਨੂੰ ਹੱਥ ਨਹੀਂ ਪਾਉਂਦੀ ਅਤੇ ਸਿਰਫ਼ ਛੋਟੀਆਂ ਮੱਛੀਆਂ ਨੂੰ ਫੜ ਕੇ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਸਿਰਫ਼ ਭਾਜਪਾ ਦੀ ਡਬਲ ਇੰਜਨ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਹਰਿਆਣਾ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਦੱਸਿਆ ਕਿ ਆਯੂਸ਼ਮਾਨ ਯੋਜਨਾ ਤਹਿਤ ਹਰਿਆਣਾ ਵਿਚ 40 ਲੱਖ ਲੋਕਾਂ ਦਾ 5-5 ਲੱਖ ਰੁਪਏ ਦੇ ਕਾਰਡ ਨਾਲ ਮੁਫ਼ਤ ਇਲਾਜ ਕੀਤਾ ਗਿਆ ਹੈ, ਜਿਸ ’ਤੇ ਕੇਂਦਰ ਤੇ ਸੂਬਾ ਸਰਕਾਰ ਨੇ 4.5 ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1.60 ਲੱਖ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਹਰਿਆਣਾ ਵਿਚ ਹਰ ਫ਼ਸਲ ਐੱਮ.ਐੱਸ.ਪੀ.’ਤੇ ਖ਼ਰੀਦੀ ਜਾ ਰਹੀ ਹੈ। ਔਰਤਾਂ ਲਈ ਕੀਤੇ ਵਾਅਦਿਆਂ ’ਤੇ ਘੇਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਵਾਅਦਾ ਸਾਢੇ ਚਾਰ ਸਾਲ ਪੂਰਾ ਨਹੀਂ ਕੀਤਾ ਤੇ ਹੁਣ ਚੋਣਾਂ ਨੇੜੇ ਵੇਖ ਕੇ ਤਿੰਨ-ਤਿੰਨ ਮਹੀਨਿਆਂ ਦੇ ਪੈਸੇ ਪਾ ਕੇ ਪ੍ਰਚਾਰ ਕਰ ਰਹੀ ਹੈ ਜਦਕਿ ਹਰਿਆਣਾ ਸਰਕਾਰ ਨੇ ਪਹਿਲੇ ਛੇ ਮਹੀਨਿਆਂ ਵਿਚ ਹੀ ਔਰਤਾਂ ਦੇ ਖਾਤਿਆਂ ਵਿਚ 2,100 ਰੁਪਏ ਪਾਉਣ ਦਾ ਕੰਮ ਕੀਤਾ। ਉਨ੍ਹਾਂ ਦੱਸਿਆ ਕਿ 18 ਸਤੰਬਰ ਤੋਂ ਸ਼ੁਰੂ ਹੋਈ ਇਹ ਨਸ਼ਾ ਮੁਕਤ ਯਾਤਰਾ 117 ਵਿਧਾਨ ਸਭਾ ਹਲਕਿਆਂ ਵਿਚ ਤਕਰੀਬਨ 4,000 ਕਿੱਲੋਮੀਟਰ ਦਾ ਸਫ਼ਰ ਤੈਅ ਕਰੇਗੀ ਜਿਸ ਦੌਰਾਨ ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸੂਬੇ ਵਿਚ ਭਾਜਪਾ ਸਰਕਾਰ ਬਣਨ ’ਤੇ ਨਸ਼ਾ ਗ੍ਰਸਤ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ ਕਸਦਿਆਂ ਉਨ੍ਹਾਂ ਕਿਹਾ ਕਿ “ਮੇਰੀ ਅਤੇ ਭਗਵੰਤ ਮਾਨ ਦੀ ਕੋਠੀ ਵਿਚ ਸਿਰਫ਼ 500 ਮੀਟਰ ਦਾ ਫ਼ਾਸਲਾ ਹੈ। ਮੇਰੇ ਕੋਲ ਆਮ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਪਰ ਭਗਵੰਤ ਮਾਨ ਕਿਸੇ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੰਦੇ। ਇਸ ਮੌਕੇ ਅਬੋਹਰ ਤੋਂ ਹਲਕਾ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਮੁੱਚੀ ਲੀਡਰਸ਼ਿਪ ਦਾ ਜਲਾਲਾਬਾਦ ਪਹੁੰਚਣ ’ਤੇ ਧੰਨਵਾਦ ਕੀਤਾ। ਸਮਾਗਮ ਵਿਚ ਦਰਸ਼ਨ ਲਾਲ ਵਧਵਾ, ਸੰਦੀਪ ਮਲੂਜਾ, ਹਰਭਜਨ ਦਰਗਨ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੌਤਮ ਸੇਠ ਗੁੱਡੂ ਨੇ ਵਿਆਹ ਪੁਰਬ ਮੌਕੇ ਲੱਗੇ ਲੰਗਰਾਂ ’ਚ ਸੇਵਾ ਕੀਤੀ ਅਗਲੀ ਖ਼ਬਰ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਖੇਤੀਬਾੜੀ ਡਾਕਟਰਾਂ ਵਲੋਂ ਜ਼ਿਲ੍ਹਾ ਪੱਧਰੀ ਰੋਸ ਧਰਨੇ
Ad Position 24