ਜਲਾਲਾਬਾਦ, 6 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰੀ ਸਬ ਡਿਵੀਜ਼ਨ ਦੇ ਐੱਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ 132 ਕੇ.ਵੀ. ਬਿਜਲੀ ਘਰ ਜਲਾਲਾਬਾਦ ਵਿਚ ਮੈਂਟੀਨੈਸ ਦੇ ਜ਼ਰੂਰੀ ਕੰਮ ਕਰਨ ਲਈ ਜਲਾਲਾਬਾਦ ਦੇ 132 ਕੇ.ਵੀ. ਬਿਜਲੀ ਘਰ ਤੋਂ ਚੱਲਦੇ 11 ਕੇ.ਵੀ. ਫੀਡਰ ਜਲਾਲਾਬਾਦ ਸ਼ਹਿਰ, ਆਲਮ ਕੇ, ਟਿਵਾਣਾ ਰੋਡ, ਬੱਘਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂ ਵਾਲਾ, ਘਾਂਗਾ, ਫ਼ਾਜ਼ਿਲਕਾ ਰੋਡ ਫੀਡਰਾਂ ਅਧੀਨ ਇਲਾਕੇ ਵਿਚ ਮਿਤੀ 07-12-2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |