16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੈਨਸ਼ਨਰਜ਼ ਵੈੱਲਫੇਅਰ ਪਾਵਰਕਾਮ/ ਪਾਵਰ ਟਰਾਂਸਕੋ ਦੀ ਮੀਟਿੰਗ ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਜ਼ੀਰਾ, 7 ਦਸੰਬਰ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਮੰਡਲ ਜ਼ੀਰਾ ਦੀ ਮੀਟਿੰਗ ਮੰਡਲ ਪ੍ਰਧਾਨ ਹਿੰਮਤ ਸਿੰਘ ਦੀ ਅਗਵਾਈ ਹੇਠ ਜ਼ੀਰਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੈਨਸ਼ਨਰਜ਼ ਕਰਮਚਾਰੀਆਂ ਦੇ ਪੰਜਾਬ ਸਰਕਾਰ ਵਲੋਂ ਬਣਦੇ ਬਕਾਏ, ਮਹਿੰਗਾਈ ਭੱਤੇ ਨਾ ਦੇਣ ਤੇ ਸਖ਼ਤ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਬਾਕੀ ਰਾਜਾਂ ਵਿਚ 16 ਫ਼ੀਸਦੀ ਵੱਧ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ, ਜਦਕਿ ਪੰਜਾਬ ਦੇ ਪੈਨਸ਼ਨਰਾਂ ਨਾਲ ਸੂਬਾ ਸਰਕਾਰ ਵਲੋਂ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ | ਇਸ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਦਾ ਵੀ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਬਿਜਲੀ ਦਾ ਨਿੱਜੀਕਰਨ ਲੋਕਾਂ ਲਈ ਤਾਂ ਘਾਤਕ ਹੋਵੇਗਾ ਹੀ ਇਸ ਦੇ ਨਾਲ ਇਹ ਨਿੱਜੀਕਰਨ ਬਿਜਲੀ ਬੋਰਡ ਦੇ ਅਧਿਕਾਰ ਵੀ ਖ਼ਤਮ ਕਰ ਦੇਵੇਗਾ | ਇਸ ਸਮੇਂ ਪੈਨਸ਼ਨਰਜ਼ ਕਰਮਚਾਰੀਆਂ ਨੂੰ ਆ ਰਹੀਆਂ ਹੋਰਨਾਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਦੌਰਾਨ ਪੈਨਸ਼ਨਰਜ਼ ਕਰਮਚਾਰੀਆਂ ਵਲੋਂ ਸਰਕਾਰ ਪਾਸੋਂ ਬਣਦੇ ਮਹਿੰਗਾਈ ਭੱਤੇ ਤੁਰੰਤ ਦੇਣ, ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਨਵੇਂ ਕਰਮਚਾਰੀਆਂ ਦੀ ਭਰਤੀ ਦੀ ਮੰਗ ਕੀਤੀ ਗਈ | ਇਸ ਮੌਕੇ ਰਿਟਾਇਰਡ ਜੇਈ ਪ੍ਰੇਮ ਨਾਥ, ਰਿਟਾਇਰਡ ਕੈਸ਼ੀਅਰ ਕੇਵਲ ਕਿ੍ਸ਼ਨ, ਰਿਟਾਇਰਡ ਮੀਟਰ ਇੰਸਪੈਕਟਰ ਤਰਸੇਮ ਸਿੰਘ ਹਰਾਜ, ਗੁਰਦੀਪ ਸਿੰਘ ਫੇਰੋ ਕੇ, ਮੰਡਲ ਪ੍ਰਧਾਨ ਹਿੰਮਤ ਸਿੰਘ, ਰਿਟਾਇਰਡ ਐਸ.ਡੀ.ਓ ਤਿਲਕ ਰਾਜ, ਸੁਰਿੰਦਰ ਕੁਮਾਰ ਚੁੱਘ, ਸਰਕਲ ਪ੍ਰਧਾਨ ਮਹਿੰਦਰ ਸਿੰਘ, ਸਰਕਲ ਸਕੱਤਰ ਬਲਬੀਰ ਸਿੰਘ, ਰਿਟਾਇਰਡ ਸੀ.ਐੱਚ.ਡੀ ਨਛੱਤਰ ਸਿੰਘ, ਮੰਡਲ ਸਕੱਤਰ ਸੰਤੋਖ ਸਿੰਘ, ਰਣਜੀਤ ਸਿੰਘ ਚੋਹਲਾ, ਗੁਰਜੰਟ ਸਿੰਘ ਅਤੇ ਕੈਸ਼ੀਅਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਨੇ ਸਿਵਲ ਡਿਫੈਂਸ ਆਰਗੇਨਾਈਜ਼ੇਸ਼ਨ ਦਾ 63ਵਾਂ ਸਾਲਾਨਾ ਜਾਗਰੂਕਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਵਲੋਂ ਨੌਜਵਾਨ-ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਰੈ...
Ad Position 24