16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੋਲਡੀ ਮੁਸਾਫਿਰ ਨੇ ਉਮੀਦਵਾਰ ਰਾਜਵਿੰਦਰ ਕੌਰ ਅਤੇ ਹਰਜਿੰਦਰ ਸਿੰਘ ਡਿੰਪਲ ਬਰਾੜ ਦੇ ਹੱਕ 'ਚ ਕੀਤਾ ਪ੍ਰਚਾਰ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਅਬੋਹਰ, 7 ਦਸੰਬਰ (ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਾਜਵਿੰਦਰ ਕੌਰ ਅਤੇ ਬਲਾਕ ਸੰਮਤੀ ਉਮੀਦਵਾਰ ਹਰਜਿੰਦਰ ਸਿੰਘ ਡਿੰਪਲ ਬਰਾੜ ਦੇ ਹੱਕ 'ਚ ਪਿੰਡ ਬੁਰਜ ਮੁਹਾਰ ਕਾਲੋਨੀ ਵਿਖੇ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਬੀਤੇ ਪੌਣੇ ਚਾਰ ਸਾਲਾਂ ਦੌਰਾਨ ਬੱਲੂਆਣਾ ਹਲਕੇ 'ਚ ਜਿੰਨਾਂ ਵਿਕਾਸ ਹੋਇਆ ਹੈ, ਇੰਨਾਂ ਵਿਕਾਸ ਇਸ ਤੋਂ ਪਹਿਲਾ ਕਿਸੇ ਵੀ ਸਰਕਾਰਾਂ ਸਮੇਂ ਨਹੀਂ ਹੋਇਆ | ਅਸੀਂ ਆਪਣੇ ਕੀਤੇ ਕੰਮਾਂ ਕਰਕੇ ਤੁਹਾਡੇ ਪਾਸ ਵੋਟਾਂ ਮੰਗਣ ਲਈ ਆਏ ਹਾਂ, ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਤਾਓ | ਇਸ ਮੌਕੇ ਬੁਰਜ ਮੁਹਾਰ ਕਾਲੋਨੀ ਦੇ ਸਰਪੰਚ ਅਮਨਦੀਪ ਸਿੰਘ ਧਾਲੀਵਾਲ ਵੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਡਟ ਗਏ | ਇਸ ਤੋਂ ਪਹਿਲਾਂ ਸਰਪੰਚ ਅਮਨਦੀਪ ਸਿੰਘ ਜੋ ਕਿ ਕਾਂਗਰਸ ਪਾਰਟੀ ਵਿਚ ਸਨ ਅਤੇ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਖ਼ਾਸਮਖ਼ਾਸ ਸਨ, ਉਨ੍ਹਾਂ ਵੀ ਆਪ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਮਨਦੀਪ ਸਿੰਘ ਮਿੰਕੂ ਕੁੰਡਲ ਆਦਿ ਅਤੇ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਜਰਾਨਾ ਤੋਂ ਭਾਜਪਾ ਉਮੀਦਵਾਰ ਬਲਵਿੰਦਰ ਸਿੰਘ ਦੇ ਹੱਕ ਵਿਚ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ... ਅਗਲੀ ਖ਼ਬਰ ਹੈਰੀ ਸੰਧੂ ਨੇ ਉਮੀਦਵਾਰ ਸੁਮਨ ਦੇਵੀ ਅਤੇ ਹਰਨੇਕ ਸਿੰਘ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>
Ad Position 24