16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਜੋਨ ਸਜਰਾਣਾ ਤੋਂ ਜੱਟ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਇਆ ਚਹੁੰਕੌਣਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਮੰਡੀ ਅਰਨੀਵਾਲਾ, 7 ਦਸੰਬਰ (ਨਿਸ਼ਾਨ ਸਿੰਘ ਮੋਹਲਾ)-ਜਿਲਾ ਪਰਿਸ਼ਦ ਜੋਨ ਸਜਰਾਣਾ ਤੋਂ ਮੁਕਾਬਲਾ ਚਾਰ ਤਰਫਾ ਹੋ ਗਿਆ ਹੈ | ਸਿਆਸੀ ਉਮੀਦਵਾਰਾਂ ਦਾ ਇਸ ਸੀਟ 'ਤੋਂ ਪੂਰਾ ਜ਼ੋਰ ਲੱਗ ਰਿਹਾ ਹੈ | ਜਲਾਲਾਬਾਦ ਹਲਕੇ ਅਧੀਨ ਆਉਂਦੀ ਇਹ ਸੀਟ ਜਨਰਲ ਹੈ ਅਤੇ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਪ ਅਤੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ | ਇਹ ਸਾਰੇ ਉਮੀਦਵਾਰ ਜੱਟ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ | ਭਾਰਤੀ ਜਨਤਾ ਪਾਰਟੀ ਵੱਲੋਂ ਬਲਵਿੰਦਰ ਸਿੰਘ ਅÏਲਖ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ | ਭਾਰਤੀ ਜਨਤਾ ਪਾਰਟੀ ਇਸ ਸੀਟ 'ਤੋਂ ਪਹਿਲੀ ਵਾਰ ਚੋਣ ਲੜ ਰਹੀ ਹੈ ਅਤੇ ਫਸਵੀ ਟੱਕਰ ਵਿੱਚ ਸ਼ਾਮਿਲ ਹੈ | ਅਕਾਲੀ ਦਲ ਵੱਲੋਂ ਇਸ ਸੀਟ 'ਤੇ ਹਰਜੀਤ ਸਿੰਘ ਹੀਰਾ ਸੰਧੂ ਨੂੰ ਉਤਾਰਿਆ ਗਿਆ ਹੈ ਜੋ ਕਿ ਇਸ ਸੀਟ ਤੋਂ ਪਹਿਲਾਂ ਵੀ ਜੇਤੂ ਰਹਿ ਚੁੱਕੇ ਹਨ | ਇਸ ਵਾਰ ਭਾਜਪਾ ਦੇ ਉਮੀਦਵਾਰ ਮੁਕਾਬਲੇ ਵਿੱਚ ਹੋਣ ਅਤੇ ਭਾਜਪਾ ਉਮੀਦਵਾਰ ਉਹਨਾਂ ਦੇ ਪਿੰਡ ਤੋਂ ਹੀ ਹੋਣ ਕਰਕੇ ਉਹਨਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ | ਕਾਂਗਰਸ ਵਲੋਂ ਗੁਰਵਿੰਦਰ ਸਿੰਘ ਛੀਨਾ ਸਾਬਕਾ ਸਰਪੰਚ ਕਮਾਲ ਵਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ | ਜਿੱਥੇ ਉਹ ਕਾਂਗਰਸੀ ਪਰਿਵਾਰ ਨਾਲ ਸੰਬੰਧਿਤ ਹਨ ਉੱਥੇ ਉਹ ਖੁਦ ਪਿੰਡ ਦੇ ਪੰਜ ਸਾਲ ਸਰਪੰਚ ਰਹੇ ਹਨ | ਉਹਨਾਂ ਦੇ ਪਿਤਾ ਅਤੇ ਦਾਦਾ ਵੀ ਸਿਆਸਤ ਨਾਲ ਜੁੜੇ ਰਹੇ ਹਨ | ਜਿਸ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ | ਛੀਨਾ ਹਰ ਦੁੱਖ ਸੁੱਖ ਵਿੱਚੋਂ ਕਾਂਗਰਸੀ ਵਰਕਰਾਂ ਦੇ ਨਾਲ ਖੜੇ ਹਨ | ਕਾਂਗਰਸੀ ਲੀਡਰ ਜੇਕਰ ਉਸ ਦੀ ਗਰੁੱਪਬਾਜੀ ਛੱਡ ਕੇ ਤਨੋ ਮਨੋ ਮਦਦ ਕਰਦੇ ਹਨ ਤਾਂ ਉਹਨਾਂ ਨੂੰ ਫਾਇਦਾ ਪੁੱਜੇਗਾ | ਆਮ ਆਦਮੀ ਪਾਰਟੀ ਵੱਲੋਂ ਗੁਰਵੀਰ ਸਿੰਘ ਗੋਰਾ ਚਹਿਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਹ ਵੀ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਸਰਪੰਚ ਰਹਿ ਚੁੱਕੇ ਹਨ | ਇਸ ਸੀਟ 'ਤੇ ਮੁੱਖ ਮੁਕਾਬਲਾ ਜੱਟ ਸਿੱਖ ਭਾਈਚਾਰੇ ਵਿੱਚ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਬੱਲੂਆਣਾ ਵਿਚ ਸਰਪੰਚ ਭਜਨ ਲਾਲ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰ... ਅਗਲੀ ਖ਼ਬਰ ਅਰੁਣ ਨਾਰੰਗ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੰਤੋਸ਼ ਕੁਮਾਰੀ ਅਤੇ ਬਲਾਕ ਸੰਮਤੀ ਮੈਂਬਰ ਕਰਨੈਲ ਸਿੰਘ ਦੇ ਹੱਕ 'ਚ ਕੀਤਾ...
Ad Position 24