ਫ਼ਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ)-ਮਾਨਵ ਕਲਿਆਣ ਯੋਗ ਸਾਧਨਾ ਦੇ ਸੰਚਾਲਕ ਅਤੇ ਯੋਗਾਚਾਰੀਆ ਡਾ. ਸੁਨੀਲ ਸੇਠੀ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਲੋੜਵੰਦ ਲੋਕਾਂ ਨੂੰ 31 ਰਜਾਈਆਂ ਅਤੇ ਕੰਬਲ ਵੰਡੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨਾ ਹਰ ਵਿਅਕਤੀ ਦਾ ਫ਼ਰਜ਼ ਹੈ ਅਤੇ ਅਜਿਹੇ ਸੇਵਾ ਕਾਰਜਾਂ ਨਾਲ ਇਨਸਾਨੀਅਤ ਨੂੰ ਮਜ਼ਬੂਤੀ ਮਿਲਦੀ ਹੈ | ਡਾ. ਸੁਨੀਲ ਸੇਠੀ ਹਰ ਰੋਜ਼ ਯੋਗਾ ਅਭਿਆਸ ਦੀਆਂ ਕਲਾਸਾਂ ਲਗਾਉਂਦੇ ਹਨ | ਉਹ ਰੋਜ਼ਾਨਾ ਸਵੇਰੇ 6 ਵਜੇ ਤੋਂ 8 ਵਜੇ ਤੱਕ ਦੋ ਘੰਟੇ ਯੋਗ ਸਿਖਾਉਂਦੇ ਹਨ, ਜਿਸ ਨਾਲ ਲੋਕ ਆਪਣੇ ਘਰ ਰਹਿ ਕੇ ਹੀ ਯੋਗ ਕਰ ਸਕਦੇ ਹਨ | ਉਨ੍ਹਾਂ ਦੀ ਇਹ ਪਹਿਲ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ | ਡਾ. ਸੇਠੀ ਨੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਿਯਮਤ ਯੋਗ ਨਾਲ ਸਰੀਰ ਅਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ |