02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਚੇਅਰਮੈਨ ਦੇਵਰਾਜ ਸ਼ਰਮਾ ਨੇ ਸ਼ਰਧਾਲੂਆਂ ਨੰੂ ਹਾਰ ਪਹਿਨਾ ਕੇ ਕੀਤਾ ਰਵਾਨਾ <br/> ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਲਾਲਾਬਾਦ ਤੋਂ ਸ਼ਰਧਾਲੂ ਹੋਏ ਰਵਾਨਾ <br/>

Ad Position 21
No active advertisement
ਅਜੀਤ ਡੈਸਕ 23-12-2025
ਜਲਾਲਾਬਾਦ, 22 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਇਕ ਬੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲਾਲਾਬਾਦ ਦੇ ਕੋਲੋਂ ਸ਼ਰਧਾਲੂ ਲੈ ਕੇ ਸ਼੍ਰੀ ਹਰਮਿੰਦਰ ਸਾਹਿਬ ਸ਼੍ਰੀ ਅੰਮਿ੍ਤਸਰ ਲਈ ਰਵਾਨਾ ਹੋਈ | ਇਸ ਬੱਸ ਨੂੰ ਆਮ ਆਦਮੀ ਪਾਰਟੀ ਦੇ ਫਾਊਾਡਰ ਮੈਂਬਰ ਅਤੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵ ਰਾਜ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਯਾਤਰੀਆਂ ਨੂੰ ਹਾਰ ਪਹਿਨਾ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਇਹ ਬੱਸ ਸੰਗਤ ਨੂੰ 3 ਦਿਨ ਅਤੇ 2 ਰਾਤਾਂ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ | ਇਹ ਬੱਸ ਯਾਤਰੀਆਂ ਨੂੰ ਮੁਫ਼ਤ ਸਫ਼ਰ ਆਉਣ ਅਤੇ ਜਾਣ ਦਾ ਕਰਵਾਏਗੀ | ਮੁਫ਼ਤ ਰਹਿਣ ਦਾ ਸਾਰਿਆਂ ਲਈ ਪ੍ਰਬੰਧ ਕਰਵਾਇਆ ਜਾਵੇਗਾ | ਸੰਗਤ ਲਈ ਰਹਿਣ ਦੇ ਨਾਲ-ਨਾਲ ਭੋਜਨ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ | ਯਾਤਰੀਆਂ ਦੀ ਸਹਾਇਤਾ ਲਈ ਇਕ ਸਹਾਇਕ ਵੀ ਮੌਜੂਦ ਰਹੇਗਾ | ਯਾਤਰੀਆਂ ਨੂੰ ਸ੍ਰੀ ਹਰਮਿੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ, ਜਲਿਆ ਵਾਲਾ ਬਾਗ਼ ਆਦਿ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਹੋਰਾਂ ਤੋਂ ਇਲਾਵਾ ਉਨ੍ਹਾਂ ਨਾਲ ਜੁਗਰਾਜ ਯੂ.ਵੀ, ਬੱਬੂ, ਬਲਵਿੰਦਰ ਸਿੰਘ ਸਬਾਜਕੇ, ਸੰਦੀਪ ਸਿੰਘ, ਰਮਨਦੀਪ ਸਿੰਘ, ਡਾ.ਪੰਮੂ, ਬਲਵਿੰਦਰ ਸਿੰਘ ਪ੍ਰਧਾਨ ਸੋਸ਼ਲ ਮੀਡੀਆ, ਬਿਮਲਾ ਰਾਣੀ, ਰੋਹਿਤ ਕੁਮਾਰ ਆਦਿ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਲਾਲਾਬਾਦ ਤੋਂ ਸ਼ਰਧਾਲੂ ਹੋਏ ਰਵਾਨਾ <br/> ਅਗਲੀ ਖ਼ਬਰ ਡਾ. ਸੁਨੀਲ ਸੇਠੀ ਨੇ ਲੋੜਵੰਦਾਂ ਨੂੰ 31 ਰਜਾਈਆਂ ਅਤੇ ਕੰਬਲ ਵੰਡੇ <br/>
Ad Position 24