02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਿਆਸੀ ਪਾਰਟੀਆਂ ਨੂੰ 2027 ਦੇ ਚੋਣ ਦੰਗਲ ਤੋਂ ਪਹਿਲਾਂ ਆਤਮ ਮੰਥਨ ਕਰਨ ਲਈ ਕੀਤਾ ਮਜਬੂਰ

Ad Position 21
No active advertisement
ਅਜੀਤ ਡੈਸਕ 23-12-2025
ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਹਾਰ ਲੋਕ ਸੱਥਾਂ 'ਤੇ ਬਣੀ ਚਰਚਾ ਦਾ ਵਿਸ਼ਾ


ਫ਼ਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ 'ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਿਆਸੀ ਪਾਰਟੀਆਂ ਨੂੰ ਆਤਮ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੱਤਾ ਹੈ | ਪਿਛਲੇ 4 ਸਾਲ ਤੋਂ ਆਮ ਆਦਮੀ ਪਾਰਟੀ ਸੱਤਾ ਵਿਚ ਹੈ | ਸਿਆਸੀ ਪਾਰਟੀਆਂ ਦੇ ਆਗੂ ਨਿੱਤ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੁਰੀ ਤਰ੍ਹਾਂ ਭੰਡਦੇ ਹਨ ਪਰ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ 4 ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਨੇ ਜਿੱਥੇ ਕਾਂਗਰਸ 'ਤੇ ਅਕਾਲੀ ਦਲ ਦੇ ਗਰਾਫ਼ ਨੂੰ ਵਧਣ ਦਾ ਬਹੁਤਾ ਹੌਸਲਾ ਨਹੀਂ ਦਿੱਤਾ, ਇਸ ਦੇ ਨਾਲ ਖੇਤੀ ਕਾਨੂੰਨਾਂ ਨੂੰ ਵਿਵਾਦ 'ਚ ਆਈ ਭਾਜਪਾ ਦੇ ਹੱਕ 'ਚ ਕੁੱਝ ਨਤੀਜੇ ਚੰਗੇ ਕਹੇ ਜਾ ਸਕਦੇ ਹਨ | ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਅਕਾਲੀ-ਭਾਜਪਾ ਗੱਠਜੋੜ ਸਮੇਂ ਜ਼ਿਲ੍ਹੇ ਦੀਆਂ 4 ਵਿਧਾਨ ਸਭਾ ਹਲਕਿਆਂ ਵਿਚੋਂ 3 ਹਲਕਿਆਂ 'ਚ ਅਕਾਲੀ-ਭਾਜਪਾ ਗੱਠਜੋੜ ਦਾ ਕਬਜ਼ਾ ਰਿਹਾ ਹੈ | ਇਕੋ ਹਲਕੇ ਅਬੋਹਰ ਤੋਂ ਜਾਖੜ ਪਰਿਵਾਰ ਕਾਂਗਰਸ ਪਾਰਟੀ ਦੀ ਟਿਕਟ 'ਤੋਂ ਜਿੱਤਦਾ ਆਉਂਦਾ ਰਿਹਾ ਹੈ | ਜਾਖੜ ਪਰਿਵਾਰ ਦੇ ਭਾਜਪਾ ਵਿਚ ਸ਼ਮੂਲੀਅਤ ਤੋਂ ਬਾਅਦ ਅਬੋਹਰ ਵਿਧਾਨ ਸਭਾ ਹਲਕੇ ਅੰਦਰ ਕਾਂਗਰਸ ਦਾ ਗਰਾਫ਼ ਬਰਕਰਾਰ ਰਹਿਣ ਦੀ ਬਜਾਏ ਹੇਠਲੇ ਪੱਧਰ ਨੂੰ ਆਇਆ ਹੈ | ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੀ ਪੰਚਾਇਤ ਸੰਮਤੀ ਦੇ ਕੁੱਲ 25 ਜ਼ੋਨ ਹਨ | ਜਿਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਦੇ 21, ਭਾਜਪਾ ਦੇ 2 ਅਤੇ ਕਾਂਗਰਸ ਦੇ 2 ਉਮੀਦਵਾਰ ਜੇਤੂ ਰਹੇ ਹਨ | ਆਪ ਉਮੀਦਵਾਰਾਂ ਦੇ ਹੱਕ 'ਚ ਚੋਣ ਨਤੀਜੇ ਕਾਫ਼ੀ ਆਸਵੰਦ ਮੰਨੇ ਜਾ ਰਹੇ ਹਨ | ਕਾਂਗਰਸ ਪਾਰਟੀ ਜਿਸ ਨੇ ਲੋਕ-ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 'ਤੇ ਭਾਜਪਾ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ 'ਤੇ ਕਾਂਗਰਸ ਪਾਰਟੀ ਲੋਕ-ਸਭਾ ਚੋਣਾਂ ਦੌਰਾਨ ਜਿੱਤ ਵੱਲ ਵਧੀ ਸੀ ਪਰ ਹੁਣ ਜ਼ਿਲ੍ਹਾ ਪ੍ਰੀਸ਼ਦ 'ਤੇ ਪੰਚਾਇਤ ਸੰਮਤੀ ਚੋਣਾਂ ਨੇ ਕਾਂਗਰਸ ਦੀ ਮੌਜੂਦਾ ਸਮੇਂ ਦੀ ਕਾਰਗੁਜ਼ਾਰੀ ਦਰਸਾ ਦਿੱਤੀ ਹੈ | ਇਹ ਹੀ ਹਾਲ ਭਾਜਪਾ ਦਾ ਰਿਹਾ ਹੈ | ਲਗਾਤਾਰ ਦੋ ਵਾਰ ਜਿੱਤੀ ਭਾਜਪਾ ਵੀ 2 ਸੀਟਾਂ ਤੱਕ ਸੀਮਤ ਰਹਿ ਗਈ ਹੈ | ਕਾਂਗਰਸ 'ਤੇ ਭਾਜਪਾ ਦੇ ਆਗੂ ਭਾਵੇਂ ਆਪਣੀ ਹਾਰ ਲਈ ਸਰਕਾਰ 'ਤੇ ਹੇਰਾਫੇਰੀ ਕਰਨ ਦੇ ਦੋਸ਼ ਲਗਾ ਰਹੇ ਹਨ | ਬੱਲੂਆਣਾ ਪੰਚਾਇਤ ਸੰਮਤੀ ਦੀਆਂ ਚੋਣਾਂ 'ਚ ਕੁੱਲ 25 ਜ਼ੋਨਾਂ ਵਿਚੋਂ 16 ਆਪ, 6 ਭਾਜਪਾ, 2 ਕਾਂਗਰਸ ਅਤੇ 1 ਅਕਾਲੀ ਦਲ ਦਾ ਉਮੀਦਵਾਰ ਸਫਲ ਹੋਇਆ | ਅਕਾਲੀ ਭਾਜਪਾ ਗੱਠਜੋੜ ਦੌਰਾਨ ਬੱਲੂਆਣਾ ਹਲਕਾ ਅਕਾਲੀ ਦਲ ਦੇ ਹਿੱਸੇ ਆਉਂਦਾ ਸੀ ਪਰ ਹੁਣ ਇਤਨਾ ਲੰਮਾ ਸਮਾਂ ਰਾਜ ਕਰਨ ਦੇ ਬਾਵਜੂਦ ਅਕਾਲੀ ਦਲ ਇਸ ਸੰਮਤੀ 'ਤੇ 1 ਹੀ ਜ਼ੋਨ ਜਿੱਤ ਸਕਿਆ | ਜਦ ਕਿ ਭਾਜਪਾ ਵਾਲੇ 6 ਜ਼ੋਨਾਂ ਤੋਂ ਸਫਲ ਹੋਣ ਵਿਚ ਕਾਮਯਾਬ ਹੋ ਗਏ | ਜਲਾਲਾਬਾਦ ਪੰਚਾਇਤ ਸੰਮਤੀ ਦੀਆਂ ਕੁੱਲ 25 ਜ਼ੋਨਾਂ ਵਿਚੋਂ 17 ਜ਼ੋਨਾਂ ਤੋਂ ਆਪ, 4 ਤੋਂ ਕਾਂਗਰਸ, 3 ਤੋਂ ਅਕਾਲੀ ਦਲ ਅਤੇ 1 ਜ਼ੋਨ ਦਾ ਨਤੀਜਾ ਰੋਕਿਆ ਗਿਆ ਹੈ | ਅਰਨੀਵਾਲਾ ਪੰਚਾਇਤ ਸੰਮਤੀ ਦੀਆਂ ਚੋਣਾ ਵਿਚ ਆਪ 7 ਜ਼ੋਨਾਂ ਤੋਂ, ਅਕਾਲੀ ਦਲ 4, ਕਾਂਗਰਸ 3 ਅਤੇ ਜ਼ੋਨ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ | ਖੂਈਆਂ ਸਰਵਰ ਐਟ ਅਬੋਹਰ ਪੰਚਾਇਤ ਸੰਮਤੀ ਦੇ ਨਤੀਜਿਆਂ 'ਚ ਭਾਜਪਾ ਨੇ 8 ਸੀਟਾਂ ਜਿੱਤੀਆਂ ਹਨ | ਆਮ ਆਦਮੀ ਪਾਰਟੀ ਨੇ 3, ਅਕਾਲੀ ਦਲ 3 ਅਤੇ ਕਾਂਗਰਸ 2 ਜ਼ੋਨਾਂ ਤੋਂ ਹੀ ਸਫਲ ਹੋ ਸਕੀ ਹੈ | ਖੂਈਆਂ ਸਰਵਰ ਜ਼ੋਨ ਵਿਚ ਅਬੋਹਰ ਵਿਧਾਨ ਸਭਾ ਹਲਕੇ ਦਾ ਇਲਾਕਾ ਆਉਂਦਾ ਹੈ | ਇੱਥੋਂ ਜਾਖੜ ਪਰਿਵਾਰ ਵਿਧਾਨ ਸਭਾ ਵਿਚ ਆਪਣੀ ਨੁਮਾਇੰਦਗੀ ਕਰਦਾ ਹੈ | ਲੋਕ ਸਭਾ ਚੋਣਾਂ ਦੌਰਾਨ ਵੀ ਅਬੋਹਰ ਤੋਂ ਭਾਜਪਾ ਉਮੀਦਵਾਰ ਨੇ ਵੱਧ ਵੋਟਾਂ ਲਈਆਂ ਸਨ | ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਤੂ ਹੁੰਦੇ ਰਹੇ ਹਨ | ਆਪ ਦੀ ਹਨੇਰੀ ਵਿਚ ਭਾਵੇਂ ਉਹ ਹਾਰ ਗਏ ਪਰ 4 ਸਾਲਾਂ ਬਾਅਦ ਵੀ ਅਕਾਲੀ ਦਲ 3 ਜ਼ੋਨਾਂ ਤੋਂ ਹੀ ਜਿੱਤ ਪ੍ਰਾਪਤ ਕਰ ਸਕਿਆ | ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 16 ਸੀਟਾਂ ਵਿਚੋਂ 12 ਸੀਟਾਂ 'ਤੇ ਆਪ ਨੇ ਜਿੱਤ ਹਾਸਲ ਕੀਤੀ | ਭਾਜਪਾ 3 ਅਤੇ ਕਾਂਗਰਸ ਪਾਰਟੀ ਦੇ ਖਾਤੇ ਗਈ ਹੈ ਜਦ ਕਿ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਅੰਦਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ | ਇਸ ਤਰ੍ਹਾਂ ਜ਼ਿਲ੍ਹੇ ਅੰਦਰ ਸਿਆਸੀ ਪਾਰਟੀਆਂ ਕੁੱਝ ਵੀ ਕਹੀ ਜਾਣ, ਵੋਟਰਾਂ ਨੇ ਆਪਣੇ ਆਗੂਆਂ ਦੇ
Ad Position 22
No active advertisement
ਪਿਛਲੀ ਖ਼ਬਰ ਕਿਸ ਦੇ ਸਿਰ ਸਜੇਗਾ ਬਲਾਕ ਸੰਮਤੀ ਮਮਦੋਟ ਦੀ ਚੇਅਰਮੈਨੀ ਦਾ ਤਾਜ-ਸੱਤਾ ਪੱਖ ਸਮੇਤ ਵਿਰੋਧੀ ਪਾਰਟੀਆਂ ਵੀ ਬਹੁਮਤ ਤੋਂ ਸੱਖਣ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਲਾਲਾਬਾਦ ਤੋਂ ਸ਼ਰਧਾਲੂ ਹੋਏ ਰਵਾਨਾ <br/>
Ad Position 24