01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਿਸ ਦੇ ਸਿਰ ਸਜੇਗਾ ਬਲਾਕ ਸੰਮਤੀ ਮਮਦੋਟ ਦੀ ਚੇਅਰਮੈਨੀ ਦਾ ਤਾਜ-ਸੱਤਾ ਪੱਖ ਸਮੇਤ ਵਿਰੋਧੀ ਪਾਰਟੀਆਂ ਵੀ ਬਹੁਮਤ ਤੋਂ ਸੱਖਣੀਆਂ <br/>

Ad Position 21
No active advertisement
ਅਜੀਤ ਡੈਸਕ 23-12-2025
ਮਮਦੋਟ, 22 ਦਸੰਬਰ (ਸੁਖਦੇਵ ਸਿੰਘ ਸੰਗਮ)-17 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਆਏ ਨਤੀਜਿਆਂ ਉਪਰੰਤ ਮਮਦੋਟ ਸੰਮਤੀ ਦੇ ਚੇਅਰਮੈਨ ਦਾ ਅਹੁਦਾ ਭਰਨ ਲਈ ਸੱਤਾ ਅਤੇ ਵਿਰੋਧੀ ਦੋਵੇਂ ਧਿਰਾਂ ਹੀ ਸੋਚਣ ਲਈ ਮਜਬੂਰ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਬਲਾਕ ਸੰਮਤੀ ਦੇ ਚੋਣ ਨਤੀਜਿਆਂ ਵਿਚ ਕਿਸੇ ਵੀ ਸਿਆਸੀ ਧਿਰ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ | ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ 8, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 6, ਕਾਂਗਰਸ ਪਾਰਟੀ ਦੇ 6, ਭਾਰਤੀ ਜਨਤਾ ਪਾਰਟੀ ਦਾ 1 ਅਤੇ ਇਕ ਹੋਰ ਆਜ਼ਾਦ ਮੈਂਬਰ ਜੇਤੂ ਰਿਹਾ ਹੈ | ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਦੇ ਅਹੁਦੇ ਲਈ 22 ਵਿਚੋਂ 12 ਮੈਂਬਰਾਂ ਦਾ ਬਹੁਮਤ ਹੋਣਾ ਲਾਜ਼ਮੀ ਹੈ ਜੋ ਕਿਸੇ ਧਿਰ ਕੋਲ ਵੀ ਮੌਜੂਦਾ ਸਮੇਂ ਵਿਚ ਨਹੀਂ ਹੈ | ਅਜਿਹੇ ਵਿਚ ਜੇਕਰ ਸੱਤਾ ਧਿਰ ਵਲੋਂ ਸਰਕਾਰੀ ਮਸ਼ੀਨਰੀ ਜਾ ਕਿਸੇ ਹੋਰ ਦਬਾਅ ਤਹਿਤ ਬਹੁਮਤ ਦਾ ਅੰਕੜਾ ਜੁਟਾਇਆ ਜਾਂਦਾ ਹੈ ਤਾਂ ਲੋੜੀਂਦੇ ਮੈਂਬਰ ਕਿਸ ਸਿਆਸੀ ਪਾਰਟੀ ਤੋਂ ਆਉਣਗੇ ਇਸ ਬਾਰੇ ਫ਼ਿਲਹਾਲ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ | ਸੂਤਰਾਂ ਦੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਤਰਫ਼ੋਂ ਚੇਅਰਮੈਨ ਲਈ ਮੁਖ਼ਤਿਆਰ ਸਿੰਘ ਛਾਂਗਾ ਖ਼ੁਰਦ ਜ਼ੋਨ ਅਤੇ ਕਿਰਨਦੀਪ ਕੌਰ ਜ਼ੋਨ ਜਾਮਾਂ ਰਖਈਆਂ ਹਿਠਾੜ ਦੋ ਪ੍ਰਮੁੱਖ ਦਾਅਵੇਦਾਰ ਲਾਈਨ ਵਿਚ ਹਨ | ਹੋਰ ਜਾਣਕਾਰੀ ਮੁਤਾਬਿਕ ਜੇਕਰ ਬਲਾਕ ਸੰਮਤੀ ਦੀ ਚੇਅਰਮੈਨੀ ਐੱਸ.ਸੀ ਸ਼੍ਰੇਣੀ ਲਈ ਰਾਖਵੀਂ ਨਾ ਹੋ ਕੇ ਜਨਰਲ ਵਰਗ ਵਿਚ ਲਿਆਂਦੀ ਜਾਂਦੀ ਹੈ ਤਾਂ ਫਿਰ ਇਹ ਗੁਣਾਂ ਐੱਸ.ਸੀ ਦੀ ਬਜਾਏ ਜਨਰਲ ਵਰਗ ਦੇ ਮੈਂਬਰ 'ਤੇ ਵੀ ਪੈ ਸਕਦਾ ਹੈ | ਕੁੱਝ ਸਿਆਸੀ ਤੋਰ 'ਤੇ ਪਾਰਖੂ ਸਮਝ ਰੱਖਣ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਕਿਸੇ ਹੋਰ ਪਾਰਟੀ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੀ ਬਹੁਮਤ ਹਾਸਲ ਕਰਨ ਵਿਚ ਸ਼ਰਤਾਂ ਸਹਿਤ ਹਮਾਇਤ ਕੀਤੀ ਜਾਂਦੀ ਹੈ ਤਾਂ ਪਹਿਲਾਂ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਿਕ ਉਪ ਚੇਅਰਮੈਨ ਦਾ ਅਹੁਦਾ ਹਲਕਾ ਗੁਰੂਹਰਸਹਾਏ ਨੂੰ ਦਿੱਤੇ ਜਾਣ ਦੀ ਬਜਾਏ ਹਮਾਇਤੀ ਮੈਂਬਰਾਂ ਦੇ ਹਿੱਸੇ ਆ ਸਕਦਾ ਹੈ | ਉੱਧਰ ਸਰਕਾਰੀ ਸੂਤਰਾਂ ਮੁਤਾਬਿਕ ਇਹ ਚੋਣ ਦੇ ਜੇਤੂ ਪੰਜਾਬ ਦੇ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਸੰਵਿਧਾਨਿਕ ਸਹੁੰ ਚੁਕਾਉਣ ਉਪਰੰਤ ਹੀ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਸਕੇਗੀ |

Ad Position 22
No active advertisement
ਪਿਛਲੀ ਖ਼ਬਰ ਕਾਸੋ ਸਰਚ ਆਪ੍ਰੇਸ਼ਨ ਤਹਿਤ ਪੁਲਿਸ ਨੇ 3 ਨਸ਼ਾ ਤਸਕਰ ਕੀਤੇ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸਿਆਸੀ ਪਾਰਟੀਆਂ ਨੂੰ 2027 ਦੇ ਚੋਣ ਦੰਗਲ...
Ad Position 24