25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

27ਵਾਂ ਨਸ਼ਾ ਮੁਕਤ ਮੇਲਾ 25 ਤੋਂ- ਐੱਸ.ਡੀ.ਐਮ. ਅਤੇ ਡੀ.ਐੱਸ.ਪੀ. ਨੇ ਮੇਲੇ ਦਾ ਪੋਸਟਰ ਕੀਤਾ ਜਾਰੀ <br/>

Ad Position 21
No active advertisement
ਅਜੀਤ ਡੈਸਕ 24-12-2025
ਅਬੋਹਰ, 23 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਕਰਨਜੀਤ ਸਪੋਰਟਸ ਕਲੱਬ ਧਰਾਂਗਵਾਲਾ ਵਲੋਂ 25 ਤੋਂ 27 ਦਸੰਬਰ ਤੱਕ ਪਿੰਡ ਧਰਾਂਗਵਾਲਾ ਵਿਚ 27ਵਾਂ ਨਸ਼ਾ ਮੁਕਤ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਦਾ ਪੋਸਟਰ ਐੱਸ.ਡੀ.ਐਮ ਅਬੋਹਰ ਆਈ.ਏ.ਐੱਸ ਕਿ੍ਸ਼ਨ ਪਾਲ ਰਾਜਪੂਤ ਅਤੇ ਡੀ.ਐੱਸ.ਪੀ ਦਿਹਾਤੀ ਅਮਨਦੀਪ ਸਿੰਘ ਵਲੋਂ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਲਗਭਗ 125 ਟੀਮਾਂ ਹਿੱਸਾ ਲੈਣਗੀਆਂ | ਜਿਨ੍ਹਾਂ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਵੋਤਮ ਟੀਮਾਂ ਹਿੱਸਾ ਲੈਣਗੀਆਂ | ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਦੌਰਾਨ ਐੱਸ.ਡੀ.ਐਮ. ਅਬੋਹਰ ਆਈ.ਏ.ਐੱਸ ਕਿ੍ਸ਼ਨ ਪਾਲ ਰਾਜਪੂਤ ਅਤੇ ਡੀ.ਐੱਸ.ਪੀ ਅਮਨਦੀਪ ਸਿੰਘ ਨੇ ਲੋਕਾਂ ਨੂੰ ਇਸ ਟੂਰਨਾਮੈਂਟ ਵਿਚ ਭਾਗ ਲੈਣ ਦੀ ਅਪੀਲ ਕੀਤੀ | ਇਸ ਮੌਕੇ ਬੰਬੇ ਇੰਸਟੀਚਿਊਟ ਦੇ ਡਾਇਰੈਕਟਰ ਗਗਨ ਚੁੱਘ, ਪਿੰਦਰ ਸਿੰਘ, ਗਗਨ ਮੱਕੜ, ਰੀਡਰ ਜਸਬੀਰ ਸਿੰਘ, ਏ.ਐੱਸ.ਆਈ ਗੁਰਮੇਲ ਸਿੰਘ, ਸਤਪਾਲ ਟਾਂਕ, ਸਰਪੰਚ ਰਾਮ ਸਰੂਪ, ਸੁਭਾਸ਼ ਠਠੱਈ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਮਾਂ ਸ਼ਾਰਦਾ ਵਿੱਦਿਆ-ਪੀਠ ਸਕੂਲ ਜਲਾਲਾਬਾਦ 'ਚ ਚੰਗੇ ਛੋਹ-ਮਾੜੇ ਛੋਹ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ <br/>
Ad Position 24