24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੰਜਾਬ-ਇਜ਼ਰਾਈਲ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੀ. ਐੱਚ. ਡੀ. ਸੀ. ਆਈ ਪ੍ਰਤੀਨਿਧੀ ਮੰਡਲ ਦੀ ਇਜ਼ਰਾਈਲੀ ਦੂਤਾਵਾਸ ਅਧਿਕਾਰੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 24-12-2025
ਫ਼ਾਜ਼ਿਲਕਾ, 23 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਅਤੇ ਇਜ਼ਰਾਈਲ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲ ਤਹਿਤ ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਇਕ ਪ੍ਰਤੀਨਿਧੀ ਮੰਡਲ ਨੇ ਚੰਡੀਗੜ੍ਹ ਵਿਚ ਇਜ਼ਰਾਈਲ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਸ਼੍ਰੀ ਫੇਅਰਸ ਸਾਏਬ ਨਾਲ ਮੁਲਾਕਾਤ ਕੀਤੀ | ਇਸ ਪ੍ਰਤੀਨਿਧੀ ਮੰਡਲ ਦੀ ਅਗਵਾਈ ਪੀ. ਐੱਚ. ਡੀ. ਸੀ.ਆਈ ਪੰਜਾਬ ਸਟੇਟ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕੀਤੀ | ਮੀਟਿੰਗ ਦੌਰਾਨ ਉਦਯੋਗ, ਨਵੀਨਤਾ, ਤਕਨਾਲੋਜੀ ਅਤੇ ਉਦਯਮਿਤਾ ਵਰਗੇ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਕੂਟਨੀਤਕ ਸੰਵਾਦ ਨੂੰ ਠੋਸ ਵਪਾਰਕ ਅਤੇ ਵਿਕਾਸਾਤਮਿਕ ਨਤੀਜਿਆਂ ਵਿਚ ਕਿਵੇਂ ਬਦਲਿਆ ਜਾਵੇ | ਕਰਨ ਗਿਲਹੋਤਰਾ ਨੇ ਉਦਯੋਗਿਕ ਸਹਿਯੋਗ ਨੂੰ ਹੋਰ ਗਹਿਰਾ ਕਰਨ ਅਤੇ ਪੰਜਾਬ-ਇਜ਼ਰਾਈਲ ਵਿਚਕਾਰ ਮਜ਼ਬੂਤ ਕੂਟਨੀਤਕ-ਵਪਾਰਕ ਸੰਬੰਧ ਸਥਾਪਿਤ ਕਰਨ ਲਈ ਇੱਕ ਸਪਸ਼ਟ ਅਤੇ ਰਣਨੀਤਿਕ ਰੋਡਮੈਪ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਉਦਯੋਗਿਕ ਆਧਾਰ ਮਜ਼ਬੂਤ ਹੈ ਅਤੇ ਰਾਜ ਉੱਚ ਪ੍ਰਭਾਵ ਵਾਲੀਆਂ ਅੰਤਰਰਾਸ਼ਟਰੀ ਭਾਈਵਾਲੀਆਂ ਲਈ ਪੂਰੀ ਤਰ੍ਹਾਂ ਤਿਆਰ ਹੈ | ਪੀ.ਐੱਚ.ਡੀ.ਸੀ.ਆਈ ਦੀ ਸਰਗਰਮ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਫੇਅਰਸ ਸਾਏਬ ਨੇ ਪੰਜਾਬ ਨਾਲ ਸਹਿਯੋਗ ਦੇ ਵਿਸਤਾਰ ਵਿਚ ਇਜ਼ਰਾਈਲ ਦੂਤਾਵਾਸ ਦੀ ਗਹਿਰੀ ਦਿਲਚਸਪੀ ਜ਼ਾਹਿਰ ਕੀਤੀ | ਉਨ੍ਹਾਂ ਜਲ ਪ੍ਰਬੰਧਨ ਤਕਨਾਲੋਜੀ, ਸਿਹਤ ਸੇਵਾਵਾਂ, ਖੇਤੀਬਾੜੀ ਨਵੀਨਤਾ ਅਤੇ ਸਟਾਰਟ ਅੱਪ ਇਕੋਸਿਸਟਮ ਨੂੰ ਭਵਿੱਖੀ ਸਹਿਯੋਗ ਦੇ ਮੁੱਖ ਖੇਤਰ ਦੱਸਿਆ | ਪੀ.ਐੱਚ.ਡੀ.ਸੀ.ਆਈ ਦੀ ਸੀਨੀਅਰ ਰਿਜਨਲ ਡਾਇਰੈਕਟਰ ਸੁਸਰੀ ਭਾਰਤੀ ਸੂਦ ਨੇ ਵਪਾਰ, ਉਦਯੋਗਿਕ ਸੰਪਰਕਾਂ ਅਤੇ ਸਾਂਝੀਆਂ ਪਹਿਲਕਦਮੀਆਂ ਨੂੰ ਆਸਾਨ ਬਣਾਉਣ ਲਈ ਇਕ ਮਜ਼ਬੂਤ ਸੰਸਥਾਗਤ ਢਾਂਚੇ ਦੀ ਮਹੱਤਤਾ ਉਜਾਗਰ ਕੀਤੀ | ਉਨ੍ਹਾਂ ਅੰਤਰਰਾਸ਼ਟਰੀ ਭਾਈਵਾਲੀਆਂ ਨੂੰ ਉਤਸ਼ਾਹਿਤ ਕਰਨ ਵਿਚ ਪੀ.ਐਚ.ਡੀ.ਸੀ.ਆਈ ਦੀ ਭੂਮਿਕਾ ਨੂੰ ਦੁਹਰਾਇਆ | ਇਸ ਪ੍ਰਤੀਨਿਧੀ ਮੰਡਲ ਵਿਚ ਪੀ.ਐੱਚ.ਡੀ.ਸੀ.ਆਈ ਦੀ ਰਿਜਨਲ ਫਾਰਮਾਸਿਊਟਿਕਲਜ਼, ਹੈਲਥ ਐਂਡ ਵੇਲਨੈੱਸ ਕਮੇਟੀ ਦੇ ਕਨਵੀਨਰ ਸੁਪਰੀਤ ਸਿੰਘ ਅਤੇ ਰੈਜ਼ੀਡੈਂਟ ਮੈਨੇਜਰ ਜਤਿਨ ਸਹਿਦੇਵ ਵੀ ਸ਼ਾਮਲ ਸਨ | ਮੀਟਿੰਗ ਦਾ ਸਮਾਪਨ ਭਾਰਤ-ਇਜ਼ਰਾਈਲ ਦੇ ਆਰਥਿਕ ਅਤੇ ਉਦਯੋਗਿਕ ਸੰਬੰਧਾਂ ਨੂੰ ਲਗਾਤਾਰ ਸੰਵਾਦ ਅਤੇ ਸਹਿਯੋਗੀ ਪਹਿਲਕਦਮੀਆਂ ਰਾਹੀਂ ਹੋਰ ਮਜ਼ਬੂਤ ਕਰਨ ਦੇ ਸਾਂਝੇ ਸੰਕਲਪ ਨਾਲ ਹੋਇਆ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 27 ਦੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ : ਪੰਮਾ ਖ਼... ਅਗਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ <br/>
Ad Position 24