24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 27 ਦੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ : ਪੰਮਾ ਖ਼ਾਲਸਾ

Ad Position 21
No active advertisement
ਅਜੀਤ ਡੈਸਕ 24-12-2025
ਅਬੋਹਰ, 23 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਘਨੱਈਆ ਸੇਵਾ ਸੁਸਾਇਟੀ ਅਬੋਹਰ ਵਲੋਂ ਆਲੋਕਿਕ ਪੈਦਲ ਨਗਰ ਕੀਰਤਨ ਦਿਨ ਸਨਿੱਚਰਵਾਰ 27 ਦਸੰਬਰ ਨੂੰ ਅੰਮਿ੍ਤ ਵੇਲੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਸਜਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੰਮਾ ਖ਼ਾਲਸਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਕਤ ਨਗਰ ਕੀਰਤਨ ਭਾਈ ਘਨੱਈਆ ਸੇਵਾ ਕੇਂਦਰ ਗਲੀ ਨੰਬਰ 7 ਤੋਂ ਆਰੰਭ ਹੋ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਗੁਰੂ ਰਾਮਦਾਸ ਜੀ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਜੀ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਰਿਆਮ ਨਗਰ, ਗੁਰਦੁਆਰਾ ਗੁਰੂ ਅੰਗਦ ਦੇਵ ਜੀ, ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਹੋ ਕੇ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੋਂ ਹੁੰਦਾ ਹੋਇਆ ਵਾਪਸ ਭਾਈ ਘਨੱਈਆ ਸੇਵਾ ਭਲਾਈ ਕੇਂਦਰ ਵਿਖੇ ਸੰਪੂਰਨ ਹੋਵੇਗਾ | ਇਸ ਦੌਰਾਨ ਅਬੋਹਰ ਦੇ ਸਮੂਹ ਰਾਗੀ ਜਥੇ ਕੀਰਤਨ ਵਿਚ ਹਾਜ਼ਰੀ ਭਰਨਗੇ | ਨਗਰ ਕੀਰਤਨ ਦੇ ਅਗਲੇ ਦਿਨ ਐਤਵਾਰ ਸਵੇਰੇ 9:30 ਤੋਂ ਦੁਪਹਿਰ 1:30 ਵਜੇ ਤੱਕ ਭਾਈ ਘਨੱਈਆ ਭਲਾਈ ਕੇਂਦਰ ਵਿਖੇ ਸ਼ਹੀਦੀ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪਰਮਿੰਦਰ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਚਲਾਣਾ, ਭੁਪਿੰਦਰ ਸਿੰਘ ਪੋਜੀ, ਹਰਕੀਰਤ ਸਿੰਘ ਗੋਲਡੀ, ਅਮਰਦੀਪ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਨਗਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਾਅਲੀ ਨੋਟ ਤਿਆਰ ਕਰਨ ਦੇ ਸੰਬੰਧ ਵਿਚ ਇਕ ਵਿਅਕਤੀ ਕਾਬੂ-5200 ਰੁਪਏ ਦੀ ਜਾਅਲੀ ਨਕਦੀ ਵੀ ਬਰਾਮਦ <br/> ਅਗਲੀ ਖ਼ਬਰ ਪੰਜਾਬ-ਇਜ਼ਰਾਈਲ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੀ. ਐੱਚ. ਡੀ. ਸੀ. ਆਈ ਪ੍ਰਤੀਨਿਧੀ ਮੰਡਲ ਦੀ ਇਜ਼ਰਾਈਲੀ ਦੂਤਾਵਾਸ ਅਧਿਕਾ...
Ad Position 24