16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹੈਲਪਿੰਗ ਹੈਂਡਜ਼ ਸੰਸਥਾ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਜ਼ੀਰਾ, 28 ਦਸੰਬਰ(ਹਰਜੀਤ ਸਿੰਘ ਗਿੱਲ)-ਸਮਾਜ ਭਲਾਈ ਲਈ ਕਈ ਤਰ੍ਹਾਂ ਦੇ ਕੰਮ ਕਰ ਰਹੀ ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਮੋਦੀਖ਼ਾਨਾ ਜ਼ੀਰਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਆਰੰਭ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਤਾ ਗਿਆ | ਇਸ ਕੈਂਪ ਵਿਚ ਦੀਪ ਹਸਪਤਾਲ ਬਲੱਡ ਸੈਂਟਰ ਦੀ ਟੀਮ ਵਲੋਂ ਡਾ. ਸ਼ੀਤਲ ਗੋਇਲ, ਪਰਮਪਾਲ ਸਿੰਘ ਅਤੇ ਟੈਕਨੀਕਲ ਸੁਪਰਵਾਈਜ਼ਰ ਅਮਨਦੀਪ ਸਿੰਘ ਆਦਿ ਸ਼ਾਮਲ ਹੋਏ | ਇਸ ਟੀਮ ਵਲੋਂ 100 ਯੂਨਿਟ ਦੇ ਕਰੀਬ ਬਲੱਡ ਇਕੱਤਰ ਕੀਤਾ ਗਿਆ | ਇਸ ਸਮੇਂ ਲਾਈਫ਼ ਕੇਅਰ ਫਾਊਾਡੇਸ਼ਨ ਡੇਰਾਬਸੀ ਦੀ ਟੀਮ ਵਲੋਂ ਸ਼ੂਗਰ ਅਤੇ ਗੁਰਦਿਆਂ ਦੇ 50 ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਇਸ ਦੌਰਾਨ ਪੈ ਰਹੀ ਠੰਢ ਨੂੰ ਦੇਖਦਿਆਂ ਹੈਲਪਿੰਗ ਹੈਂਡਜ਼ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਠੰਢ ਤੋਂ ਬਚਣ ਲਈ ਮੋਟੇ ਕੱਪੜੇ ਵੀ ਵੰਡੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਸਾਬਕਾ ਚੇਅਰਮੈਨ ਚੰਦ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੈਲਪਿੰਗ ਹੈਂਡਜ ਸੁਸਾਇਟੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਹੀ ਸਭ ਤੋਂ ਵੱਡਾ ਦਾਨ ਹੈ | ਜਿਸ ਨਾਲ ਕਿਸੇ ਖ਼ਤਰੇ ਵਿਚ ਪਏ ਮਨੁੱਖ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਆਪ ਆਗੂ ਗੁਰਪ੍ਰੀਤ ਸਿੰਘ ਜੱਜ, ਗੁਰਪ੍ਰੀਤ ਸਿੰਘ ਗੋਰਾ, ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਨਰਿੰਦਰ ਸਿੰਘ ਪ੍ਰਧਾਨ ਐੱਨ.ਜੀ.ਓ ਕੋਆਰਡੀਨੇਸ਼ਨ ਕਮੇਟੀ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ, ਜਸਵਿੰਦਰ ਸਿੰਘ ਭਾਟੀਆ ਪ੍ਰਧਾਨ ਕਰਿਆਨਾ ਯੂਨੀਅਨ, ਬਲਦੇਵ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਗੁਰਬਖ਼ਸ਼ ਸਿੰਘ ਵਿੱਜ, ਜਸਵੰਤ ਸਿੰਘ ਨਾਮਦੇਵ, ਜਗਦੇਵ ਸ਼ਰਮਾ, ਸੁਰਿੰਦਰ ਸਿੰਘ ਬੇਦੀ, ਸੁਰਜੀਤ ਸਿੰਘ ਬੇਦੀ, ਸੋਨੂੰ ਗੁਜਰਾਲ, ਰਮੇਸ਼ ਚੰਦਰ, ਅਸ਼ੋਕ ਕਥੂਰੀਆ, ਪਿ੍ਤਪਾਲ ਸਿੰਘ ਕਾਕਾ ਜ਼ੈਲਦਾਰ, ਰੂਬਲ ਵਿਰਦੀ, ਹਰੀਸ਼ ਤਾਂਗੜਾ, ਪਵਨ ਕੁਮਾਰ ਲੱਲੀ ਤੋਂ ਇਲਾਵਾ ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੱਬਲੂ, ਗੁਰਪ੍ਰੀਤ ਸਿੰਘ ਚੇਅਰਮੈਨ, ਮੀਤ ਪ੍ਰਧਾਨ ਮਨੀ ਵਧਵਾ, ਬਲਜਿੰਦਰ ਸਿੰਘ, ਗੁਲਾਬ ਸਿੰਘ, ਮਿੰਟੂ ਅਹੂਜਾ, ਰਿੰਕੂ ਅਹੂਜਾ, ਸੁੱਖ ਸਨ੍ਹੇਰ, ਵਰਿੰਦਰਪਾਲ ਸਿੰਘ, ਦੀਪਕ ਵਿੱਜ, ਅਰਸ਼ ਸ਼ਰਮਾ, ਮੁਖ਼ਤਿਆਰ ਸਿੰਘ, ਮਨਦੀਪ ਸਿੰਘ, ਸੋਨੂੰ, ਹਰਮਨ, ਬਲਕਾਰ ਸਿੰਘ, ਕੁਲਦੀਪ ਸਿੰਘ ਅਤੇ ਰਾਜ ਕੁਮਾਰ ਬਜਾਜ ਆਦਿ
Ad Position 22
No active advertisement
ਪਿਛਲੀ ਖ਼ਬਰ ਬਾਬਾ ਭੂੰਮਣ ਸ਼ਾਹ ਦੀ ਬਰਸੀ 'ਤੇ ਕੁਟੀ ਮੋੜ ਗੁਰੂਹਰਸਹਾਏ ਵਿਖੇ ਕਰਵਾਇਆ ਸਾਲਾਨਾ ਯਾਦਗਾਰੀ ਕਬੱਡੀ ਟੂਰਨਾਮੈਂਟ <br/> ਅਗਲੀ ਖ਼ਬਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਕਟਾਰੀਆ ਪਰਿਵਾਰ ਵਲੋਂ ਸਵ...
Ad Position 24