ਅਬੋਹਰ, 29 ਦਸੰਬਰ(ਵਿਵੇਕ ਹੂੜੀਆ)-24ਵਾਂ ਅਬੋਹਰ ਕਿ੍ਕਟ ਟੂਰਨਾਮੈਂਟ ਆਭਾ ਸਕੁਏਅਰ ਦੇ ਸਟੇਡੀਅਮ ਵਿਖੇ ਜਾਖੜ ਟਰੱਸਟ ਵਲੋਂ ਸ਼ੁਰੂ ਕੀਤਾ ਗਿਆ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿਮਲ ਠਠਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਚ ਦਾ ਉਦਘਾਟਨ ਕੀਤਾ | ਜਾਣਕਾਰੀ ਦਿੰਦੇ ਹੋਏ ਕੌਂਸਲਰ ਪੁਨੀਤ ਅਰੋੜਾ ਸੋਨੂੰ ਨੇ ਦੱਸਿਆ ਕਿ ਪਹਿਲਾ ਮੈਚ ਬਵੇਜਾ ਇਲੈਵਨ ਅਤੇ ਬ੍ਰਦਰ ਇਲੈਵਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਪਹਿਲਾਂ ਖੇਡ ਰਹੀ ਬਵੇਜਾ ਇਲੈਵਨ ਨੇ ਨਿਰਧਾਰਿਤ 15 ਓਵਰਾਂ ਵਿਚ 102 ਦੌੜਾਂ ਬਣਾਈਆਂ | ਜਵਾਬ ਵਿਚ ਬ੍ਰਦਰ ਇਲੈਵਨ ਸਿਰਫ਼ 67 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਬਵੇਜਾ ਇਲੈਵਨ ਨੇ ਮੈਚ ਜਿੱਤ ਲਿਆ | ਸ਼ਾਮਾ ਮੈਨ ਆਫ਼ ਦ ਮੈਚ ਰਹੇ | ਇਸੇ ਤਰ੍ਹਾਂ ਦੂਜਾ ਮੈਚ ਸੋਹਿਤ ਇਲੈਵਨ ਅਤੇ ਡਾ. ਬੀ.ਆਰ. ਅੰਬੇਡਕਰ ਇਲੈਵਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਡਾ. ਬੀ.ਆਰ. ਆਰ ਅੰਬੇਡਕਰ ਇਲੈਵਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਬਣਾਈਆਂ, ਜਦੋਂ ਕਿ ਸੋਹਿਤ ਇਲੈਵਨ ਦੀ ਟੀਮ ਸਿਰਫ਼ 135 ਦੌੜਾਂ ਹੀ ਬਣਾ ਸਕੀ ਅਤੇ ਡਾ. ਬੀ.ਆਰ ਅੰਬੇਡਕਰ ਇਲੈਵਨ ਦੀ ਟੀਮ ਨੇ ਮੈਚ ਜਿੱਤ ਲਿਆ | ਸੌਰਭ ਗੱਖੜ ਮੈਨ ਆਫ਼ ਦ ਮੈਚ ਰਹੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ, ਤੀਜੇ ਅਤੇ ਚੌਥੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਮੈਨ ਆਫ਼ ਦ ਸੀਰੀਜ਼ ਦਾ ਖ਼ਿਤਾਬ ਹਾਸਲ ਕਰਨ ਵਾਲੇ ਵਿਅਕਤੀ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਟਰੱਸਟ ਵੱਲੋਂ ਹੋਰ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਟਰੱਸਟ ਦੇ ਮੈਂਬਰ ਵਿਜੇ ਕਟਾਰੀਆ, ਅਨਿਲ ਬਿਸ਼ਨੋਈ, ਵਿਪਨ ਸ਼ਰਮਾ, ਯਾਦਵਿੰਦਰ ਮਠਾੜੂ, ਸ਼੍ਰੀ ਰਾਮ ਸ਼ੀਲੂ, ਮਨਿਲ ਬਜਾਜ ਕਾਲੀ, ਅਜੇ ਸ਼ਰਮਾ, ਸੁਰਿੰਦਰ ਚੰਚਲ, ਲਵਲੀ, ਅਨਿਲ ਸਿਆਗ, ਧਰਮਵੀਰ ਮਲਕਟ, ਨਿਰਮਲਜੀਤ ਸਿੰਘ ਰਿਚੀ, ਪ੍ਰਵੀਨ ਪਰੂਥੀ ਰੂਬੀ, ਅਤਿੰਦਰਪਾਲ, ਅਤਿੰਦਰਪਾਲ, ਟੀ. ਇਸ ਮੌਕੇ ਕੌਂਸਲਰ ਨਰੇਸ਼ ਵਧਵਾ, ਬੱਬੂ ਓਸ਼ੋ, ਸੁਰਿੰਦਰ ਜੰਡੂ, ਸੁਸ਼ੀਲ ਸ਼ਰਮਾ, ਵੇਦ ਪ੍ਰਕਾਸ਼ ਅੱਲਾ, ਮਾਣਕ ਸ਼ਾਹ, ਰਾਜੇਸ਼ ਬਾਗੜੀ, ਅਰਪਿਤ ਕਟਾਰੀਆ, ਟਿੰਕੂ, ਸੰਦੀਪ ਗੋਦਾਰਾ ਆਦਿ ਹਾਜ਼ਰ ਸਨ |