15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਲੇਰੀਆ ਰੋਕੂ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-06-2025
ਨਵਾਂ ਪਿੰਡ, 2 ਜੂਨ (ਜਸਪਾਲ ਸਿੰਘ)-ਸਿਵਲ ਸਰਜਨ ਅੰਮਿ੍ਤਸਰ ਡਾ. ਕਿਰਨਦੀਪ ਕੌਰ ਤੇ ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਹਰਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਡਾ. ਮਨਜੀਤ ਸਿੰਘ ਰਟੌਲ ਐੱਸ.ਐੱਮ.ਓ. ਮਾਨਾਂਵਾਲਾ ਦੀ ਅਗਵਾਈ ਹੇਠ ਸਥਾਨਕ ਮੁੱਢਲਾ ਸਿਹਤ ਕੇਂਦਰ ਵਲੋਂ ਐੱਸ.ਆਈ. ਅਜਮੇਰ ਸਿੰਘ ਦੀ ਦੇਖ-ਰੇਖ 'ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਿਖੇ ਮਲੇਰੀਆ ਰੋਕੂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਪਹੁੰਚੇ ਸਹਾਇਕ ਮਲੇਰੀਆ ਅਧਿਕਾਰੀ ਗੁਰਦੇਵ ਸਿੰਘ ਢਿਲੋਂ, ਬਲਜੀਤ ਸਿੰਘ ਗਿੱਲ ਤੇ ਸਲਵਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਮਲੇਰੀਆ/ਚਿਕਨਗੁਣੀਆ ਤੇ ਡੇਂਗੂ ਬੁਖਾਰ ਐਡੀਜ ਅਜੈਪਟੀ ਨਾਂ ਦੇ ਮੱਛਰ ਦੇ ਡੰਗ ਮਾਰਨ ਜੋ ਕਿ ਦਿਨ 'ਤੇ ਸ਼ਾਮ ਵੇਲੇ ਡੰਗਦਾ ਹੈ ਨਾਲ ਹੁੰਦਾ ਹੈ | ਇਸ ਮੌਕੇ ਉਨ੍ਹਾਂ ਵਲੋਂ ਤੇਜ਼ ਬੁਖਾਰ ਤੇ ਟੱਟੀਆਂ, ਉਲਟੀਆਂ ਆਦਿ ਆਉਣ 'ਤੇ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਖ਼ੂਨ ਦੀ ਜਾਂਚ ਕਰਵਾਉਣ ਤੇ ਉਥੋਂ ਮੁਫ਼ਤ ਦਵਾਈ ਲੈਣ ਲਈ ਆਖਿਆ ਗਿਆ | ਉਨ੍ਹਾਂ ਤੋਂ ਇਲਾਵਾ ਐੱਸ.ਆਈ. ਅਜਮੇਰ ਸਿੰਘ ਨੇ ਮਲੇਰੀਆ ਹੋਣ 'ਤੇ ਉਸ ਤੋਂ ਬਚਾਓ ਲਈ ਵਿਸਥਾਰ 'ਚ ਜਾਣਕਾਰੀ ਦਿੱਤੀ | ਇਸ ਮੌਕੇ ਐੱਮ. ਪੀ. ਡਬਲਯੂ ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਪ੍ਰਗਟ ਸਿੰਘ, ਅੰਗਰੇਜ਼ ਸਿੰਘ, ਐੱਸ. ਆਈ. ਲਵਜੋਤ ਸਿੰਘ, ਪਿ੍ੰ. ਨਰਿੰਦਰ ਕੌਰ, ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦੀ ਚੋਣ ਹੋਈ ਅਗਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ 'ਚ ਵਰਕਸ਼ਾਪ ਲਗਾਈ
Ad Position 24