28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਘੱਲੂਘਾਰਾ ਬਰਸੀ ਸਮਾਗਮ ਤੋਂ ਪਹਿਲਾਂ ਗੁਰੂ ਨਗਰੀ 'ਚ ਭਾਰੀ ਸੁਰੱਖਿਆ- ਪੁਲਿਸ ਵਲੋਂ ਫਲੈਗ ਮਾਰਚ

Ad Position 21
No active advertisement
ਅਜੀਤ ਡੈਸਕ 05-06-2025

ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-6 ਜੂਨ ਨੂੰ ਘੱਲੂਘਾਰਾ ਦਿਵਸ ਦੀ 41ਵੀਂ ਬਰਸੀ ਦੇ ਮਦੇਨਜ਼ਰ ਗੁਰੂ ਨਗਰੀ ਦੀ ਸੁਰੱਖਿਆ 'ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਅਤੇ ਪੁਰਾਣੇ ਸ਼ਹਿਰ 'ਚ ਪੁਲਿਸ ਵਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ | ਸ਼ਹਿਰ 'ਚ ਥਾਂ-ਥਾਂ ਨਾਕਾਬੰਦੀ ਕੀਤੀ ਜਾ ਰਹੀ ਹੈ |
ਇਸ ਤੋਂ ਇਲਾਵਾ ਬੱਸ ਅੱਡਾ ਰੇਲਵੇ ਸਟੇਸ਼ਨ, ਹੋਟਲਾਂ ਤੇ ਸਰਾਵਾਂ 'ਚ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ | ਪੁਲਿਸ ਨੇ ਸ਼ਹਿਰ ਨੂੰ ਸੁਰਖਿਆ ਪੱਖੋਂ 4 ਹਿੱਸਿਆਂ 'ਚ ਵੰਡਿਆ ਹੈ | ਪੁਲਿਸ ਵਲੋਂ ਕੀਤੇ ਇੰਤਜ਼ਾਮ ਤੇ ਭਾਰੀ ਸੁਰਖਿਆ ਫੋਰਸਾਂ ਦੀ ਤਾਇਨਾਤੀ ਕਾਰਨ ਆਮ ਸ਼ਹਿਰੀਆਂ 'ਚ ਡਰ ਦੇ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ | ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਨੇ ਦਸਿਆ ਕਿ ਅੰਮਿ੍ਤਸਰ ਵਿਚ ਅਮਨ-ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ, ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਅਤੇ ਪਬਲਿਕ ਵਿਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਦਾਖਲਾ ਤੇ ਬਾਹਰੀ ਗੇਟਾਂ ਅਤੇ ਅੰਦਰੂਨੀ ਹਿਸਿਆਂ ਵਿਚ ਵੱਖ-ਵੱਖ ਨਾਕਾ ਪੁਆਇੰਟਾਂ ਤੇ 24 ਘੰਟੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ 'ਤੇ ਸ਼ੱਕੀ ਵਿਅਕਤੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਵਿਸ਼ਾਲਜੀਤ ਸਿੰਘ ਏ. ਡੀ.ਸੀ.ਪੀ.-1 ਅਤੇ ਜਸਪਾਲ ਸਿੰਘ ਏਸੀਪੀ ਕੇਂਦਰੀ ਮੁੱਖ ਅਫ਼ਸਰ ਥਾਣਾ ਈ ਡੀਵੀਜ਼ਨ ਅਤੇ ਡੀ ਡਵੀਜ਼ਨ ਸਮੇਤ ਲੋਕਲ ਪੁਲਿਸ ਅਤੇ ਕਮਾਂਡੋ ਫੋਰਸ ਵਲੋਂ ਜ਼ੋਨ-1 ਦੇ ਏਰੀਆ ਹਾਲ ਗੇਟ ਤੋਂ ਫਲੈਗ ਮਾਰਚ ਕੱਢਿਆ ਗਿਆ | ਇਸੇ ਤਰ੍ਹਾਂ ਬੱਸ ਅੱਡੇ ਵਿਖੇ ਏ.ਐੱਸ.ਆਈ. ਕਪਿਲ ਦੇਵ ਸ਼ਰਮਾ ਤੇ ਹੋਰ ਪੁਲਿਸ ਪਾਰਟੀ ਵਲੋਂ ਸ਼ਹਿਰ ਦੇ ਅੰਦਰੂਨ ਦਾਖ਼ਲ ਹੋਣ ਵਾਲੀਆਂ ਬੱਸਾਂ ਤੇ ਬੱਸ ਅੱਡੇ 'ਤੇ ਖੜੀਆਂ ਬੱਸਾਂ ਦੇ ਯਾਤਰੂਆਂ ਦੀ ਤਲਾਸ਼ੀ ਲਈ ਗਈ ਤੇ ਉਨ੍ਹਾਂ ਤੋਂ ਬਾਰੀਕੀ ਨਾਲ ਪੁਛਗਿੱਛ ਕੀਤੀ ਗਈ | ਪੁਲਿਸ ਵਲੋਂ ਜੀ.ਪੀ.ਐੱਸ. ਤਕਨੀਕ ਨਾਲ ਲੈਸ ਕੈਮਰੇ, ਹਥਿਆਰਬੰਦ ਕਮਾਂਡੋ ਦਸਤੇ, ਅੱਗ ਬੁਝਾਊ ਗੱਡੀਆਂ, ਹੰਝੂ ਗੈਸ ਦੇ ਗੋਲੇ ਛੱਡਣ ਵਾਲੀਆਂ ਗੱਡੀਆਂ ਆਦਿ ਵੀ ਤਾਇਨਾਤ ਕੀਤੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗੈਪ ਤੇ ਘੱਟ ਸਕੋਰਾਂ ਵਾਲੇ ਵਿਦਿਆਰਥੀਆਂ ਦੀਆਂ ਵੀ ਉਮੀਦਾਂ 'ਤੇ ਪੂਰੀ ਤਰ੍ਹਾਂ ਖ਼ਰੀ ਉਤਰ ਰਹੀ ਔਜੀ ਹੱਬ ਇਮੀਗੇ੍ਰੇਸ਼ਨ-... ਅਗਲੀ ਖ਼ਬਰ ਭਾਰਤ-ਪਾਕਿ ਵਿਚਕਾਰ ਮੁੜ ਹਥਿਆਰਬੰਦ ਟਕਰਾਅ ਹੋਣ ਦੀ ਸੰਭਾਵਨਾ ਬਹੁਤ ਘੱਟ-ਇਸਹਾਕ ਡਾਰ
Ad Position 24