29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਿਵਲ ਸਰਜਨ ਡਾ. ਕਿਰਨਦੀਪ ਕੌਰ ਹੋਈ ਸੇਵਾ ਮੁਕਤ, ਕਿਸੇ ਨਹੀਂ ਦਿੱਤੀ ਵਿਦਾਇਗੀ ਸਿਵਲ ਸਰਜਨ ਦਾ ਆਰਜ਼ੀ ਚਾਰਜ ਡਾ: ਗੁਰਮੀਤ ਕੌਰ ਡੀ. ਐੱਮ. ਸੀ. ਹਵਾਲੇ

Ad Position 21
No active advertisement
ਅਜੀਤ ਡੈਸਕ 30-08-2025
ਅੰਮਿ੍ਤਸਰ, 29 ਅਗਸਤ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਸਿਵਲ ਸਰਜਨ ਡਾ: ਕਿਰਨਦੀਪ ਕੌਰ ਆਪਣੀ ਸੇਵਾ ਪੂਰੀ ਕਰਨ ਉਪਰੰਤ ਅੱਜ ਭਾਵੇਂ ਸੇਵਾ ਮੁਕਤ ਹੋ ਗਏ ਹਨ ਪਰ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਜਥੇਬੰਦੀ ਜਾਂ ਦਫਤਰੀ ਸਟਾਫ ਕਿਸੇ ਵਲੋਂ ਵੀ ਵਿਦਾਇਗੀ ਨਾਂ ਦਿੱਤੇ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸਰਕਾਰ ਵਲੋਂ ਸਿਵਲ ਸਰਜਨ ਦੇ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਦਾ ਆਰਜ਼ੀ ਚਾਰਜ ਡਾ: ਗੁਰਮੀਤ ਕੌਰ ਡੀ. ਐੱਮ. ਸੀ. ਨੂੰ ਸੌਂਪਿਆ ਗਿਆ ਹੈ | ਡਾ: ਕਿਰਨਦੀਪ ਕੌਰ ਜੋ ਅੰਮਿ੍ਤਸਰ ਤੋਂ ਸਿਵਲ ਸਰਜਨ ਹਨ ਹੋਰ ਸਿਵਲ ਸਰਜਨਾਂ ਜਿਵੇ ਸਿਵਲ ਸਰਜਨ ਫਤਿਹਗੜ ਸਾਹਿਬ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਨਾਲ ਹੀ 31 ਅਗਸਤ ਨੂੰ ਸੇਵਾ ਮੁਕਤ ਹੋ ਰਹੇ ਹਨ ਪਰ ਸ਼ਨੀਵਾਰ ਤੇ ਐਤਵਾਰ ਛੁੱਟੀਆਂ ਹੋਣ ਕਾਰਨ ਬਾਕੀ ਸਾਰੇ ਸਿਵਲ ਸਰਜਨਾਂ ਨੂੰ ਉਨ੍ਹਾਂ ਦੇ ਦਫਤਰੀ ਸਟਾਫ਼ ਤੇ ਸਿਹਤ ਵਿਭਾਗ ਦੀਆਂ ਸੰਬੰਧਿਤ ਜਥੇਬੰਦੀਆਂ ਵਲੋਂ ਅੱਜ ਹੀ ਸ਼ਾਨਦਾਰ ਤੇ ਨਿੱਘੀਆਂ ਵਿਦਾਇਗੀਆਂ ਦੇ ਦਿੱਤੀਆਂ ਗਈਆਂ ਹਨ ਪਰ ਇਥੇ ਅੱਜ ਸ਼ਾਮ ਛੁੱਟੀ ਹੋਣ ਵੇਲੇ ਤੱਕ ਕਿਸੇ ਵੀ ਸਿਵਲ ਸਰਜਨ ਦਫਤਰ ਦੇ ਕਰਮਚਾਰੀ ਜਾਂ ਅਧਿਕਾਰੀਆਂ ਦੀ ਐਸੋਸੀਏਸ਼ਨ ਵਲੋਂ ਸਿਵਲ ਸਰਜਨ ਨੂੰ ਕੋਈ ਵਿਦਾਇਗੀ ਪਾਰਟੀ ਨਹੀਂ ਦਿੱਤੀ ਗਈ | ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਤੇ ਦਫਤਰੀ ਸਟਾਫ ਸਿਵਲ ਸਰਜਨ ਦੇ ਆਪਸੀ ਤਾਲਮੇਲ ਦੀ ਘਾਟ ਤੋਂ ਸਤੁੰਸ਼ਟ ਨਹੀਂ ਸਨ ਤੇ ਉਨ੍ਹਾਂ ਦਾ ਕਥਿਤ ਤਾਨਾਸ਼ਾਹੀ ਰਵਈਆ ਵੀ ਮੁਲਾਜ਼ਮਾਂ ਨੂੰ ਅੱਖਰਦਾ ਸੀ | ਜਿਸ ਕਾਰਨ ਕਿਸੇ ਨੇ ਵੀ ਉਨ੍ਹਾਂ ਨੂੰ ਵਿਦਾਇਗੀ ਦੇਣ ਦੀ ਜ਼ਹਿਮਤ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਚੁੱਪ ਚਾਪ ਹੀ ਇਥੋਂ ਰੁਖਸਤ ਹੋਣਾ ਪਿਆ | ਸਿਵਲ ਸਰਜਨ ਬਾਰੇ ਲੋਕਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਉਹ ਆਮ ਲੋਕਾਂ ਦੇ ਕੰਮਾਂ ਨੂੰ ਨਿਪਟਾਉਣ 'ਚ ਰੁੱਚੀ ਨਹੀਂ ਰਖਦੇ ਸਨ ਤੇ ਬੀਤੇ ਦਿਨ ਹੀ ਇਕ ਮਾਮਲੂੀ ਰਿਪੋਰਟ 'ਤੇ ਦਸਖਤ ਕਰਵਾਉਣ ਲਈ ਲੋਕਾਂ ਨੂੰ ਸਿਵਲ ਸਰਜਨ ਦਫਤਰ ਅਗੇ ਧਰਨਾ ਦੇਣਾ ਪਿਆ ਸੀ | ਦੂਜੇ ਪਾਸੇ ਇਸ ਸੰਬੰਧੀ ਸਿਹਤ ਵਿਭਾਗ ਦੀ ਪ੍ਰਮੁਖ ਜਥੇਬੰਦੀ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੀ ਪ੍ਰਮੁਖ ਪੋਸਟ ਸਿਵਲ ਸਰਜਨ ਨੂੰ ਦਫਤਰੀ ਸਟਾਫ ਵਲੋਂ ਵਿਦਾਇਗੀ ਨਾਂ ਦੇਣ ਬਾਰੇ ਪਤਾ ਲਗਾ ਹੈ ਅਤੇ ਸਿਵਲ ਸਰਜਨ ਦੇ ਮੁਲਾਜ਼ਮਾਂ ਤੇ ਸਿਹਤ ਵਿਭਾਗ ਦੀਆ ਵੀ ਜਥੇਬੰਦੀਆਂ ਨਾਲ ਵੀ ਵਤੀਰਾ ਠੀਕ ਨਹੀਂ ਸੀ ਇਸ ਲਈ ਇਕ ਐਡੇ ਵੱਡੇ ਅਹੁਦੇ 'ਤੇ ਤਾਇਨਾਤ ਅਧਿਕਾਰੀ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਦੀਆਂ ਦੋਵਾਂ ਸਰਵਿਸ ਲਾਈਨਾਂ 'ਚ ਪਏ ਖੱਡਿਆਂ ਕਾਰਨ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ-ਨਿੱਤ ਹੋ ਰਹੇ ਹਨ ਹਾਦ... ਅਗਲੀ ਖ਼ਬਰ ਟਰੱਸਟ ਵਲੋਂ ਸਜਾਏ ਜਾ ਰਹੇ 26ਵੇਂ ਚੇਤਨਾ ਮਾਰਚ ਦਾ ਕਰਾਂਗੇ ਸਵਾਗਤ : ਆਸ਼ੂ ਅੰਬਾ
Ad Position 24