29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਵਰਸਿਟੀ ਦੇ 8 ਨਿਸ਼ਾਨੇਬਾਜ਼ਾਂ ਨੇ ਦੇਸ਼ ਲਈ ਜਿੱਤੇ 15 ਤਗਮੇ

Ad Position 21
No active advertisement
ਅਜੀਤ ਡੈਸਕ 30-08-2025
ਅੰਮਿ੍ਤਸਰ, 29 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਨਿਸ਼ਾਨੇਬਾਜ਼ਾਂ ਨੇ ਕਜ਼ਾਖਿਸਤਾਨ ਵਿਖੇ ਹੋ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 'ਚ ਭਾਰਤ ਲਈ ਤਗਮੇ ਜਿੱਤ ਕੇ ਲਾਸਾਨੀ ਪ੍ਰਾਪਤੀ ਹਾਸਿਲ ਕੀਤੀ ਹੈ | ਨਿਸ਼ਾਨੇਬਾਜ਼ਾਂ ਨੇ ਇਤਿਹਾਸ ਰਚਦਿਆਂ ਕਿਸੇ ਵੀ ਇਕ ਯੂਨੀਵਰਸਿਟੀ ਵਲੋਂ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਬਣਾਇਆ ਹੈ, ਜਿਸ 'ਚ 5 ਵਿਅਕਤੀਗਤ ਸੋਨ ਤਗਮੇ, 6 ਟੀਮ ਸੋਨ ਤਗਮੇ, 1 ਮਿਕਸਡ ਟੀਮ ਸੋਨ ਤਗਮਾ, 1 ਟੀਮ ਚਾਂਦੀ ਤਗਮਾ, 1 ਵਿਅਕਤੀਗਤ ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਸ਼ਾਮਲ ਹਨ | ਤਗਮਾ ਜੇਤੂਆਂ 'ਚ ਨੀਰੂ, ਅਭਿਨਵਸ਼ੌਅ, ਅਦ੍ਰੀਅਨ ਕਰਮਾਕਰ ਅਤੇ ਸਿਫਤ ਕੌਰ ਸਮਰਾ ਨੇ ਟਰੈਪ ਸ਼ੂਟਿੰਗ, 10 ਮੀਟਰ ਰਾਈਫਲ, ਜੂਨੀਅਰ 50 ਮੀਟਰ 3ਪੀ ਰਾਈਫਲ ਅਤੇ 50 ਮੀਟਰ 3ਪੀ ਰਾਈਫਲ 'ਚ ਵਿਅਕਤੀਗਤ ਅਤੇ ਟੀਮ ਈਵੈਂਟਸ 'ਚ ਸੋਨ ਤਗਮੇ ਜਿੱਤੇ | ਐਸ਼ਵਰਿਆ ਪ੍ਰਤਾਪ ਤੋਮਰ ਨੇ 50 ਮੀਟਰ 3ਪੀ ਰਾਈਫਲ ਦੇ ਵਿਅਕਤੀਗਤ ਅਤੇ ਟੀਮ ਈਵੈਂਟਸ 'ਚ ਸੋਨ ਅਤੇ ਚਾਂਦੀ ਤਗਮੇ ਹਾਸਿਲ ਕੀਤੇ | ਹਰਮੇਹਰ ਸਿੰਘ ਲੱਲੀ ਨੇ ਮਿਕਸਡ ਟੀਮ, ਵਿਅਕਤੀਗਤ ਅਤੇ ਟੀਮ ਈਵੈਂਟਸ 'ਚ ਸੋਨ, ਚਾਂਦੀ ਅਤੇ ਕਾਂਸੀ ਤਗਮੇ ਜਿੱਤੇ, ਜਦਕਿ ਆਸ਼ੀ ਚੌਕਸੀ ਅਤੇ ਉਮੇਸ਼ ਚੌਧਰੀ ਨੇ 50 ਮੀਟਰ 3ਪੀ ਰਾਈਫਲ ਟੀਮ ਅਤੇ ਜੂਨੀਅਰ ਫਰੀ ਪਿਸਤੌਲ 50 ਮੀਟਰ ਈਵੈਂਟਸ 'ਚ ਸੋਨ ਤਗਮੇ ਜਿੱਤੇ | ਇਸ ਤੋਂ ਇਲਾਵਾ ਅਦ੍ਰੀਅਨ ਕਰਮਾਕਰ ਨੇ ਜੂਨੀਅਰ 50 ਮੀਟਰ 3ਪੀ ਰਾਈਫਲ ਵਿਅਕਤੀਗਤ ਈਵੈਂਟ 'ਚ ਨਵਾਂ ਏਸ਼ੀਅਨ ਰਿਕਾਰਡ ਬਣਾ ਕੇ ਯੂਨੀਵਰਸਿਟੀ ਅਤੇ ਦੇਸ਼ ਲਈ ਇਤਿਹਾਸਕ ਮੀਲ ਪੱਥਰ ਸਥਾਪਤ ਕੀਤਾ | ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਿਸ਼ਾਨੇਬਾਜ਼ਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ | ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. (ਡਾ.) ਕੇ. ਐੱਸ. ਚਾਹਲ ਅਤੇ ਡੀਨ ਸਟੂਡੈਂਟਸ ਵੈੱਲਫੇਅਰ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ, ਸਪੋਰਟਸ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ, ਕੋਚ ਰਾਜਵਿੰਦਰ ਕੌਰ ਨੇ ਨਿਸ਼ਾਨੇਬਾਜ਼ਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ ਅਗਲੀ ਖ਼ਬਰ ਯਾਦਵਿੰਦਰਾ ਪਬਲਿਕ ਸਕੂਲ ਵਿਖੇ ਬੱਚਿਆਂ ਤੇ ਸਟਾਫ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ <br/>
Ad Position 24