22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਿਵਲ ਸਰਜਨ ਡਾ. ਗੁਰਮੀਤ ਕੌਰ ਤੋਂ ਵਾਪਸ ਲਿਆ ਚਾਰਜ ਕੀਤਾ ਡਾ. ਧਵਨ ਦੇ ਹਵਾਲੇ

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਰੇਸ਼ਮ ਸਿੰਘ)-ਸਿਵਲ ਸਰਜਨ ਡਾ: ਕਿਰਨਦੀਪ ਕੌਰ ਦੀ ਹੋਈ ਸੇਵਾ ਮੁਕਤੀ ਉਪਰੰਤ ਉਨ੍ਹਾਂ ਦੇ ਅਹੁਦੇ ਦਾ ਵਾਧੂ ਚਾਰਜ ਜੋ ਡੀ.ਐੱਮ.ਸੀ. ਡਾ: ਗੁਰਮੀਤ ਕੌਰ ਦੇ ਹਵਾਲੇ ਕੀਤਾ ਗਿਆ ਸੀ ਅੱਜ ਵਾਪਸ ਲੈ ਲਿਆ ਗਿਆ ਹੈ ਜੋ ਕਿ ਐੱਸ.ਐੱਮ.ਓ. ਡਾ: ਸਵਰਨਜੀਤ ਧਵਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਲੋਂ ਅੱਜ ਆਪਣੇ ਨਵੇਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ ਹੈ | ਇਸ ਤਰ੍ਹਾਂ ਬੀਤੇ ਤਿੰਨ ਦਿਨਾਂ 'ਚ ਤਿੰਨ ਸਿਵਲ ਸਰਜਨ ਬਦਲੇ ਗਏ ਹਨ | ਸਿਵਲ ਸਰਜਨ ਡਾ: ਧਵਨ ਦੀ ਨਿਯੁਕਤੀ ਦਾ ਅੱਜ ਸਮੂਹ ਜਥੇਬੰਦੀਆਂ ਵਲੋਂ ਸਵਾਗਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੈਰਾ ਮੈਡੀਕਲ ਸਟਾਫ ਜਿਨ੍ਹਾਂ 'ਚ ਪਿ੍ੰ੍ਰਸ, ਸੁਖਜਿੰਦਰ ਸਿੰਘ, ਰਾਜਵਿੰਦਰ ਸਿੰਘ, ਹਰੀਸ਼ ਤੇ ਹਿਮਾਂਸ਼ੁ ਆਦਿ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਡਾ: ਧਵਨ ਨੇ ਕਿਹਾ ਕਿ ਉਨ੍ਹਾਂ ਤੁਰੰਤ ਅਹੁਦਾ ਸੰਭਾਲ ਕੇ ਹੜ ਪੀੜਤਾਂ ਦੀ ਇਮਦਾਦ ਲਈ ਕਾਰਜ ਸ਼ੁਰੂ ਕਰ ਦਿੱਤੇ ਹਨ ਜਿਸ 'ਚ ਦਵਾਈਆਂ ਤੇ ਹੋਰ ਲੋੜੀਂਦੇ ਮੈਡੀਕਲ ਸਾਜੋ ਸਾਮਾਨ ਹੜ ਪੀੜਤਾਂ ਲਈ ਭੇਜਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ <br/> ਅਗਲੀ ਖ਼ਬਰ ਪਿੰਡ ਮੀਰਾਂਕੋਟ ਦੀ ਸਮੁੱਚੀ ਸੰਗਤ ਵਲੋਂ ਹੜ੍ਹ ਪੀੜਤਾਂ ਦੇ ਸਹਿਯੋਗ ਲਈ ਕਬੱਡੀ ਮੈਚ ਕੀਤੇ ਰੱਦ <br/>
Ad Position 24