22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੈਡੀਕਲ ਸਟੋਰਾਂ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਥਾਣਾ ਮੁੱਖੀ ਵਲੋਂ ਸਖ਼ਤ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 02-09-2025
ਸੁਲਤਾਨਵਿੰਡ, 1 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਸਖਤ ਹਦਾਇਤਾਂ 'ਤੇ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਮੁੱਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ ਵਿਚ ਆਉਂਦੀਆਂ ਪੱਤੀਆਂ 'ਚ ਸਥਿਤ ਮੈਡੀਕਲ ਸਟੋਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਮੈਡੀਕਲ ਸਟੋਰਾਂ ਵਾਲੇ ਨਸ਼ੀਲੇ ਕੈਪਸੂਲ ਵੇਚਣ ਦਾ ਧੰਦਾ ਕਰਕੇ ਮੋਟੀ ਕਮਾਈ ਕਰ ਰਹੇ ਹਨ, ਉਹ ਇਸ ਧੰਦੇ ਨੂੰ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ ਵਿਚ ਮੈਡੀਕਲ ਸਟੋਰਾਂ ਵਾਲੇ ਚੋਰੀ ਛੁਪੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੀਲੇ ਕੈਪਸੂਲ ਵੇਚ ਕੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ | ਉਹ ਵੀ ਬਾਜ ਆਉਣ ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਨਸ਼ੇ ਕਰਨ ਦੇ ਆਦੀ ਹਨ ਉਹ ਅਕਸਰ ਹੀ ਨਸ਼ਾ ਕਰਕੇ ਲੁੱਟਾਂ ਖੋਹਾ ਕਰਦੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਬੜੀ ਸਖਤੀ ਨਾਲ ਪੇਸ਼ ਆ ਰਿਹਾ ਹੈ | ਥਾਣਾ ਮੁਖੀ ਨੇ ਮੈਡੀਕਲ ਸਟੋਰਾਂ ਦੇ ਮਾਲਕਾ ਨੂੰ ਸਖਤ ਚਿਤਾਵਨੀ ਦੇਂਦਿਆ ਕਿਹਾ ਕਿ ਜਿਹੜਾ ਵੀ ਕੋਈ ਨੌਜਵਾਨ ਉਨ੍ਹਾਂ ਕੋਲੋਂ ਨਸ਼ੇ ਵਾਲੇ ਕੈਪਸੂਲ ਲੈਂਦਾ ਕਾਬੂ ਆ ਗਿਆ, ਉਨ੍ਹਾਂ ਖਿਲਾਫ ਅਤੇ ਕੈਪਸੂਲ ਵੇਚਣ ਵਾਲਿਆਂ ਮੈਡੀਕਲ ਸਟੋਰਾਂ ਦੇ ਮਾਲਕਾਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ 'ਚ 100 ਕੁਇੰਟਲ ਚਾਰਾ ਅਤੇ ਹੋਰ ਸਾਮਾਨ ਪਹੁੰਚਾਇਆ ਅਗਲੀ ਖ਼ਬਰ ਲਾਹੌਰ 'ਚ ਰਾਵੀ ਦੇ ਨੇੜੇ ਹੜ੍ਹ ਦੇ ਪਾਣੀ 'ਚ ਫਸੇ 6 ਸ਼ੇਰਾਂ ਨੂੰ ਬਚਾਇਆ <br/>
Ad Position 24