ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)-ਮਿਸ਼ਨ ਗ੍ਰੀਨ ਸਰਬੱਤ ਦਾ ਭੱਲਾ ਸੁਸਾਇਟੀ (ਰਜਿ.) ਮੁਕੇਰੀਆਂ ਦੇ ਪ੍ਰਧਾਨ ਸੁਰਿੰਦਰ ਗੁਪਤਾ ਰਿਟਾਇਰਡ ਨਾਇਬ ਤਹਿਸੀਲਦਾਰ ਅਤੇ ਐਮ. ਜੀ. ਐਮ. ਮੈਂਬਰਾਂ ਨਾਲ ਹਲੇੜ ਨਾਲ ਲਗਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਜਿਸ ਦੌਰਾਨ ਬਿਆਸ ਦਰਿਆ ਵਿਚ ਆਏ ਹੜ੍ਹਾਂ ਕਾਰਨ ਨਾਲ ਲਗਦੇ ਪਿੰਡਾਂ ਵਿਚ ਪਸ਼ੂਆਂ ਲਈ ਆਈ ਹਰੇ ਚਾਰੇ ਦੀ ਕਿੱਲਤ ਅਤੇ ਹੜ੍ਹ ਪ੍ਰਭਾਵਿਤ ਲੋੜਵੰਦ ਲੋਕਾਂ ਲਈ ਰਾਹਤ ਸਮੱਗਰੀ ਵੰਡੀ ਗਈ | ਇਸ ਮੌਕੇ ਪਿੰਡ ਹਲੇੜ ਅਤੇ ਹੋਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਹਾਜ਼ਰ ਹੜ੍ਹ ਨਾਲ ਪੀੜਤ ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਪਿੰਡਾਂ ਵਿਚ 6-7 ਫੁੱਟ ਦੇ ਕਰੀਬ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਅਤੇ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ 'ਤੇ ਰਹਿਣ ਲਈ ਮਜਬੂਰ ਹਨ | ਇਸ ਮੌਕੇ ਸੁਸਾਇਟੀ ਅਤੇ ਹੜ੍ਹ ਪੀੜਤਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਧੁੱਸੀ ਬੰਨ੍ਹ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਸਾਡਾ ਹੜ੍ਹਾਂ ਤੋਂ ਬਚਾਅ ਹੋ ਸਕੇ | ਇਸ ਮੌਕੇ ਪ੍ਰਧਾਨ ਸੁਰਿੰਦਰ ਗੁਪਤਾ ਅਤੇ ਐਮ. ਜੀ. ਐਮ. ਵਲੋਂ ਕਮਲਦੀਪ ਸਿੰਘ ਏ.ਡੀ.ਓ. ਦੀ ਹਾਜ਼ਰੀ ਵਿਚ ਪਿੰਡਾਂ ਦੇ ਲੋਕਾਂ ਨੂੰ ਕਰੀਬ 100 ਕੁਇੰਟਲ ਪਸ਼ੂਆਂ ਦਾ ਹਰਾ ਚਾਰਾ ਅਤੇ ਤਰਪਾਲਾਂ ਹੜ੍ਹ ਪ੍ਰਭਾਵਿਤ ਪਿੰਡ ਕੋਲੀਆਂ, ਮੋਤਲਾ, ਹਲੇੜ ਜਨਾਰਦਨ ਆਦਿ ਨੂੰ ਵੰਡੀਆ ਗਈਆਂ | ਇਸ ਮੌਕੇ ਇੰਜੀਨੀਅਰ ਸੰਦੀਪ ਪੰਜਢੇਰਾ ਰਈਆ, ਰਛਪਾਲ ਸਿੰਘ, ਸੂਰਤ ਸਿੰਘ, ਇੰਦਰ ਬੱਤਰਾ, ਡਾ. ਰਜਤ, ਪੰਕਜ ਵਿਕੀ, ਆਰਕੀਟੈਕਟ ਰਵਿੰਦਰ ਸਿੰਘ, ਜਸਵੰਤ ਸਿੰਘ, ਜੋਗਿੰਦਰ ਪਾਲ, ਕੈਪ. ਰਾਜੂ ਭੱਲਾ, ਵਾਈਸ ਪ੍ਰਧਾਨ ਕਸ਼ਮੀਰ ਸਿੰਘ, ਲਲਿਤ ਗਿੱਲ, ਨਵਦੀਪ ਸਿੰਘ ਲਵਲੀ, ਬਲਵੀਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |