27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰਤੀਯ ਵਪਾਰ ਮੰਡਲ ਦੇ ਵਫ਼ਦ ਨੇ ਬਾਰਡਰ ਜ਼ੋਨ ਅੰਮਿ੍ਤਸਰ ਦੇ ਮੁੱਖ ਇੰਜੀਨੀਅਰ ਨੂੰ ਸਮੱਸਿਆਵਾਂ ਬਾਰੇ ਕਰਵਾਇਆ ਜਾਣੰੂ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੀ ਪ੍ਰਧਾਨਗੀ ਹੇਠ ਬਾਰਡਰ ਜ਼ੋਨ ਅੰਮਿ੍ਤਸਰ ਦੇ ਮੁੱਖ ਇੰਜੀਨੀਅਰ ਰਾਜੀਵ ਪਰਾਸ਼ਰ ਨਾਲ ਇਕ ਮੀਟਿੰਗ ਹੋਈ | ਮੀਟਿੰਗ 'ਚ ਭਾਰਤੀ ਵਪਾਰ ਮੰਡਲ ਦੇ ਵਪਾਰੀਆਂ ਨੇ ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ ਗਿਆ | ਇਸ ਦੇ ਨਾਲ ਹੀ ਵਪਾਰੀਆਂ ਨੇ ਵਪਾਰਕ ਮੀਟਰਾਂ ਅਤੇ ਮੀਟਰ ਲੋਡਿੰਗ ਬਾਰੇ ਵੀ ਗੱਲ ਕੀਤੀ | ਮੁੱਖ ਇੰਜੀਨੀਅਰ ਰਾਜੀਵ ਪਰਾਸ਼ਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ | ਇਸ ਦੌਰਾਨ ਸਾਰੇ ਮੈਂਬਰਾਂ ਨੇ ਚੀਫ਼ ਇੰਜੀਨੀਅਰ ਰਾਜੀਵ ਪਰਾਸ਼ਰ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਰਣਜੀਤ ਕੁਮਾਰ, ਵਿਕਰਮ ਬੱਗਾ, ਰਮਨ ਅਰੋੜਾ, ਰਾਜਨ ਕਪੂਰ, ਰਾਜੀਵ ਕਪੂਰ, ਰਾਜੀਵ ਗੁਲਾਟੀ, ਰਿਸ਼ੀ ਪੌਧਰ, ਰਾਜੂ ਨਾਰੰਗ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਬੱਚਿਆਂ ਲਈ ਚਾਈਲਡ ਹੈਲਪ ਲਾਈਨ ਜ਼ਾਰੀ-ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਅਗਲੀ ਖ਼ਬਰ ਟਿਕਟ ਚੈਕਿੰਗ ਰਾਹੀਂ ਅਗਸਤ ਮਹੀਨੇ 2.17 ਕਰੋੜ ਮਾਲੀਆ ਇਕੱਠਾ ਕੀਤਾ <br/>
Ad Position 24