27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਟਿਕਟ ਚੈਕਿੰਗ ਰਾਹੀਂ ਅਗਸਤ ਮਹੀਨੇ 2.17 ਕਰੋੜ ਮਾਲੀਆ ਇਕੱਠਾ ਕੀਤਾ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਗਗਨਦੀਪ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਵਲੋਂ ਅਗਸਤ ਮਹੀਨੇ ਟਿਕਟ ਚੈਕਿੰਗ ਰਾਹੀਂ 2.17 ਕਰੋੜ ਮਾਲੀਆ ਇਕੱਠਾ ਕੀਤਾ ਗਿਆ, ਜੋ ਕਿ ਰੇਲ ਗੱਡੀਆਂ 'ਚ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ 37,133 ਯਾਤਰੀਆਂ ਪਾਸੋਂ ਜੁਰਮਾਨੇ ਵਜੋਂ ਵਸੂਲਿਆ ਗਿਆ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ 'ਤੇ ਕੁੱਲ 487 ਯਾਤਰੀਆਂ ਨੂੰ ਐਂਟੀ ਲਿਟਰਿੰਗ ਐਕਟ ਦੇ ਤਹਿਤ ਕਰੀਬ 90 ਹਜ਼ਾਰ ਜੁਰਮਾਨਾ ਪਾਇਆ ਗਿਆ | ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਟਿਕਟ ਚੈਕਿੰਗ ਰਾਹੀਂ ਇਕੱਠਾ ਹੋਏ ਮਾਲੀਆ ਨਾਲੋਂ ਇਸ ਸਾਲ 37 ਫ਼ੀਸਦੀ ਵੱਧ ਹੈ | ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲ ਟਿਕਟਾਂ ਦੀ ਵਿੱਕਰੀ 'ਚ ਸੁਧਾਰ ਲਿਆਉਣਾ ਅਤੇ ਬਿਨਾਂ ਟਿਕਟ ਯਾਤਰਾ ਕਰ ਰਹੇ ਯਾਤਰੀਆਂ ਤੋਂ ਜ਼ੁਰਮਾਨਾ ਵਸੂਲਣਾ ਹੈ, ਤਾਂ ਜੋ ਭਵਿੱਖ 'ਚ ਉਹ ਟਿਕਟ ਲੈ ਕੇ ਹੀ ਰੇਲ ਯਾਤਰਾ ਕਰਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀਯ ਵਪਾਰ ਮੰਡਲ ਦੇ ਵਫ਼ਦ ਨੇ ਬਾਰਡਰ ਜ਼ੋਨ ਅੰਮਿ੍ਤਸਰ ਦੇ ਮੁੱਖ ਇੰਜੀਨੀਅਰ ਨੂੰ ਸਮੱਸਿਆਵਾਂ ਬਾਰੇ ਕਰਵਾਇਆ ਜਾਣੰੂ... ਅਗਲੀ ਖ਼ਬਰ ਇੰਡਕ ਆਰਟ ਕੌਂਸਲ ਵਲੋਂ ਡਾ: ਦੇਵਿੰਦਰ ਸੈਫ਼ੀ ਦਾ ਰੂ-ਬ-ਰੂ ਸਮਾਗਮ <br/>
Ad Position 24